ਚੰਡੀਗੜ੍ਹ-ਬੁੜੈਲ ਜੇਲ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦਾ ਦੋਸ਼ੀ ਜਗਤਾਰ ਸਿੰਘ ਤਾਰਾ ਜ਼ਮਾਨਤ ਮਿਲਦੇ ਹੀ ਆਪਣੇ ਪੁਰਾਣੇ ਘਰ ਵਾਪਸ ਚਲਾ ਗਿਆ। ਚੰਡੀਗੜ੍ਹ ਜ਼ਿਲਾ ਅਦਾਲਤ ਨੇ ਤਾਰਾ ਨੂੰ ਮੰਗਲਵਾਰ ਨੂੰ ਇਕ ਲੱਖ ਦੇ ਬੇਲ ਬਾਂਡ 'ਤੇ ਜ਼ਮਾਨਤ ਦੇ ਦਿੱਤੀ, ਜਦੋਂ ਕਿ ਅਦਾਲਤ ਨੇ ਚੰਡੀਗੜ੍ਹ ਪੁਲਸ ਵਲੋਂ ਬੁੜੈਲ ਜੇਲ ਮਾਮਲੇ 'ਚ ਪੁੱਛਗਿੱਛ ਲਈ 14 ਦਿਨਾਂ ਦੇ ਰਿਮਾਂਡ ਦੀ ਡਿਮਾਂਡ ਤੋਂ ਇਨਕਾਰ ਕਰ ਦਿੱਤਾ। ਪੁਲਸ ਤਾਰਾ ਸੰਬੰਧੀ ਕੋਈ ਪੁਖਤਾ ਦਲੀਲ ਪੇਸ਼ ਨਹੀਂ ਕਰ ਸਕੀ, ਜਿਸ ਤੋਂ ਬਾਅਦ ਅਦਾਲਤ ਨੇ ਦੋਸ਼ੀ ਤਾਰਾ ਨੂੰ ਜ਼ਮਾਨਤ ਦੇ ਦਿੱਤੀ।
ਪਰ ਇਸ ਸੰਬੰਧੀ ਮੁਚਲਕਾ ਨਾ ਭਰਨ ਕਾਰਨ ਅਤੇ ਉਸ ਦੇ ਵਿਰੁੱਧ ਹੋਰ ਦਰਜ ਮਾਮਲਿਆਂ 'ਚ ਉਹ ਫਿਰ ਤੋਂ ਆਪਣੇ ਪੁਰਾਣੇ ਘਰ ਮਤਲਬ ਜੇਲ 'ਚ ਚਲਾ ਗਿਆ।
ਜ਼ਿਕਰਯੋਗ ਹੈ ਕਿ ਸਾਲ 2004 'ਚ ਬੁੜੈਲ ਜੇਲ 'ਚ ਸੁਰੰਗ ਬਣਾ ਕੇ ਤਿੰਨ ਹੋਰ ਸਾਥੀਆਂ ਨਾਲ ਫਰਾਰ ਦੋਸ਼ੀ ਜਗਤਾਰ ਸਿੰਘ ਤਾਰਾ 11 ਸਾਲਾਂ ਬਾਅਦ 5 ਜਨਵਰੀ, 2015 ਨੂੰ ਥਾਈਲੈਂਡ ਇੰਟਰਪੋਲ ਦੇ ਹੱਥ ਆਇਆ। ਇਸ ਤੋਂ ਬਾਅਦ ਜਗਤਾਰ ਸਿੰਘ ਤਾਰਾ ਨੂੰ ਪੰਜਾਬ ਲਿਆਂਦਾ ਗਿਆ ਅਤੇ ਮੰਗਲਵਾਰ ਨੂੰ ਪਟਿਆਲਾ ਪੁਲਸ ਨੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਅਦਾਲਤ 'ਚ ਪੇਸ਼ ਕੀਤਾ।
ਘਰ ਚੱਲ ਰਹੀਆਂ ਸਨ ਭੈਣ ਦੇ ਵਿਆਹ ਦੀਆਂ ਤਿਆਰੀਆਂ ਤੇ ਭਰਾਵਾਂ ਦੀ ਹੋਈ ਮੌਤ
NEXT STORY