ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਸਾਜਿਦ ਨਾਡਿਆਡਵਾਲਾ ਨੇ ਸਾਲ 1992 'ਚ ਫਿਲਮ 'ਜੁਲਮ ਦੀ ਹਕੂਮਤ' ਦਾ ਨਿਰਮਾਣ ਕੀਤਾ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜੇ ਕੇ ਨਹੀਂ ਦੇਖਿਆ। ਹੁਣ ਤੱਕ ਉਹ ਕਈ ਫਿਲਮ ਦਾ ਨਿਰਮਾਣ ਕਰ ਚੁੱਕੇ ਹਨ। 18 ਫਰਵਰੀ ਸਾਲ 1996 'ਚ ਪੈਦਾ ਹੋਏ ਸਾਜਿਦ ਨੇ ਬੀਤੇ ਸਾਲ 'ਕਿੱਕ' ਨਾਲ ਬਾਲੀਵੁੱਡ 'ਚ ਬਤੌਰ ਨਿਰਦੇਸ਼ਕ ਸਫਲ ਡੈਬਿਊ ਕੀਤਾ। ਇਸ ਫਿਲਮ ਨੇ ਬਾਕਸ ਆਫਿਸ 'ਤੇ 200 ਕਰੋੜ ਦੀ ਕਮਾਈ ਕੀਤੀ।
ਸਾਜਿਦ ਦੀ ਪਛਾਣ ਉਨ੍ਹਾਂ ਦੀ ਸਵਰਗਵਾਸੀ ਪਤਨੀ ਦਿਵਿਆ ਭਾਰਤੀ ਦੇ ਤੌਰ 'ਤੇ ਵੀ ਹੈ। ਦਿਵਿਆ ਅਤੇ ਸਾਜਿਦ ਦੀ ਮੁਲਾਕਾਤ ਫਿਲਮ 'ਸ਼ੋਲੇ ਓਰ ਸ਼ਬਨਮ' ਦੇ ਸੈਟ 'ਤੇ ਹੋਈ ਸੀ। ਗੋਵਿੰਦਾ ਨੇ ਫਿਲਮ ਦੇ ਸੈਟ 'ਤੇ ਦੋਹਾਂ ਨੂੰ ਮਿਲਵਾਇਆ ਸੀ। ਹੌਲੀ-ਹੌਲੀ ਮੁਲਾਕਾਤਾਂ ਦਾ ਸਿਲਸਿਲਾ ਵੱਧਦਾ ਗਿਆ। ਬਾਅਦ ਦੋਹਾਂ ਨੇ 10 ਮਈ 1992 'ਚ ਵਿਆਹ ਕੀਤਾ ਸੀ। ਵਿਆਹ ਤੋਂ ਸਿਰਫ ਇਕ ਸਾਲ ਬਾਅਦ 5 ਅਪ੍ਰੈਲ 1993 ਨੂੰ ਬਿਲਡਿੰਗ ਤੋਂ ਛਲਾਂਗ ਲਗਾ ਕੇ ਆਤਮ-ਹੱਤਿਆ ਕਰ ਲਈ।
ਵਿਰਾਟ ਦੀਆਂ ਇਹ ਤਸਵੀਰਾਂ ਦੇਖ ਕੇ ਸੜ ਕੇ ਕੋਲਾ ਹੋ ਜਾਵੇਗੀ ਅਨੁਸ਼ਕਾ
NEXT STORY