ਜਮੇਨਾ- ਅਮਰੀਕਾ ਅੱਤਵਾਦੀ ਸੰਗਠਨ ਬੋਕੋਹਰਮ ਨਾਲ ਨਜਿੱਠਣ ਲਈ ਅਫਰੀਕੀ ਦੇਸ਼ਾਂ ਨੂੰ ਸੰਚਾਰ ਸਬੰਧੀ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਦੇ ਨਾਲ-ਨਾਲ ਖੁਫੀਆ ਜਾਣਕਾਰੀ ਵੀ ਮੁਹੱਈਆ ਕਰਵਾਏਗਾ। ਅਫਰੀਕਾ 'ਚ ਅਮਰੀਕਾ ਦੇ ਵਿਸ਼ੇਸ਼ ਫੌਜੀ ਮੁਹਿੰਮਾਂ ਦੇ ਕਮਾਂਡਰ ਜੇਮਸ ਲੇਂਡਰ ਨੇ ਕੱਲ ਦੇਰ ਰਾਤ ਦਿੱਤੀ ਇਕ ਇੰਟਰਵਿਊ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚਾਡ 'ਚ ਇਸ ਸਾਲ ਅੱਤਵਾਦ ਨਾਲ ਨਜਿੱਠਣ ਲਈ ਅਮਰੀਕਾ ਵਲੋਂ ਦਿੱਤੀ ਜਾਣ ਵਾਲੀ ਸਾਲਾਨਾ ਮਦਦ ਦੇ ਰੂਪ ਵਿਚ ਅਸੀਂ ਆਪਣੇ ਸਹਿਯੋਗੀਆਂ ਨੂੰ ਮੋਬਾਈਲ ਫੋਨ, ਰੇਡੀਓ ਅਤੇ ਕੰਪਿਊਟਰਾਂ ਦੇ ਦਰਮਿਆਨ ਸੰਚਾਰ ਦੀ ਤਕਨੀਕ ਮੁਹੱਈਆ ਕਰਵਾਵਾਂਗੇ। ਉਨ੍ਹਾਂ ਕਿਹਾ ਕਿ ਸਾਡੇ ਸਿਆਸੀ ਆਗੂ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਹਨ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਅਜੇ ਹੋਰ ਵੀ ਬਹੁਤ ਕੁਝ ਕੀਤਾ ਜਾਣਾ ਜ਼ਰੂਰੀ ਹੈ।
ਚੀਨ ਦੇ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿਚ ਵਾਧਾ
NEXT STORY