ਪੇਈਚਿੰਗ- ਚੀਨ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਪਿਛਲੇ ਚਾਰ ਸਾਲਾਂ ਵਿਚ ਬੜੀ ਤੇਜ਼ੀ ਨਾਲ ਵਧਿਆ ਹੈ। ਜਨਵਰੀ ਵਿਚ ਹੀ ਇਸ ਵਿਚ ਪਿਛਲੇ ਸਾਲ ਦੇ ਮੁਕਾਬਲੇ 29.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਵਣਜ ਮੰਤਰਾਲੇ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ ਤੋਂ ਹੀ ਜਨਵਰੀ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿਚ 4.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਤਰ੍ਹਾਂ ਜੂਨ 2014 ਤੋਂ ਜਨਵਰੀ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿਚ ਬਹੁਤ ਜ਼ਿਆਦਾ ਵਾਧਾ ਦਰਜ ਕੀਤਾ ਗਿਆ।
ਪਹਿਲਾਂ ਦੇ ਅੰਕੜੇ ਦਰਸਾਉਂਦੇ ਹਨ ਕਿ 2014 ਵਿਚ ਚੀਨ ਵਿਚ ਐੱਫ. ਡੀ. ਆਈ. ਵਿਚ ਸਿਰਫ 1.7 ਫੀਸਦੀ ਦਾ ਵਾਧਾ ਹੋਇਆ। ਐੱਫ. ਡੀ. ਆਈ. ਵਿਚ ਹੁਣ ਇਸ ਵਾਧੇ ਦਾ ਕਾਰਨ ਇਹ ਹੈ ਕਿ ਨਿਵੇਸ਼ਕਾਂ ਨੇ ਸਮੱਸਿਆਵਾਂ ਭਰੇ ਉਤਪਾਦਨ ਸੈਕਟਰ ਤੋਂ ਗੁਰੇਜ਼ ਕਰ ਲਿਆ ਹੈ ਅਤੇ ਜ਼ਿਆਦਾ ਲਚਕੀਲੀਆਂ ਸੇਵਾਵਾਂ ਵਾਲੀ ਇੰਡਸਟਰੀ 'ਤੇ ਧਿਆਨ ਕੇਂਦਰਿਤ ਕੀਤਾ ਹੈ।
ਆਈ. ਐਸ. ਨੇ ਫਿਰ ਕੀਤੀ ਘਿਨੌਣੀ ਕਰਤੂਤ
NEXT STORY