ਲੁਧਿਆਣਾ-ਜਿਸ ਦੇ ਹੌਂਸਲੇ ਬੁਲੰਦ ਹੁੰਦੇ ਹਨ, ਹਰ ਮੁਸੀਬਤ ਤੋਂ ਬਾਅਦ ਵੀ ਉਹ ਆਪਣੀ ਮੰਜ਼ਿਲ ਪਾ ਹੀ ਲੈਂਦਾ ਹੈ। ਅਜਿਹਾ ਹੀ ਹੌਂਸਲਾ ਰੱਖਣ ਵਾਲੀ ਨਾਜ਼ੀਆ ਨੇ ਵੀ ਛੋਟੀ ਜਿਹੀ ਉਮਰ 'ਚ ਵੱਡਾ ਕਮਾਲ ਕੀਤਾ ਅਤੇ ਲੋਕਾਂ 'ਚ ਧਮਾਲ ਪਾ ਦਿੱਤੀ ਹੈ। ਉਸ ਦੇ ਇਸ ਕੰਮ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।
ਛੋਟੀ ਉਮਰ 'ਚ ਹੀ ਅੱਖਾਂ ਦੀ ਰੌਸ਼ਨੀ ਗੁਆ ਚੁੱਕੀ ਨਾਜ਼ੀਆ ਨੇ ਜੋ ਕੀਤਾ, ਉਸ 'ਤੇ ਪਰਿਵਾਰ, ਸਕੂਲ ਸਟਾਫ ਅਤੇ ਉਸ ਦੇ ਸਾਥੀਆਂ ਨੂੰ ਮਾਣ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਇੰਡਸ ਸਟੂਡੈਂਟਸ ਦੇ ਰਾਸ਼ਟਰੀ ਖੇਡ ਮੁਕਾਬਲਿਆਂ 'ਚ 800 ਅਤੇ 400 ਮੀਟਰ ਰੇਸ 'ਚ ਨਾਜ਼ੀਆ ਨੇ ਗੋਲਡ ਅਤੇ ਸਿਲਵਰ ਮੈਡਲ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਨਾਜ਼ੀਆ ਵੋਕੈਸ਼ਨਲ ਰੀ-ਰਿਹੇਬਲੀਟੇਸ਼ਨ ਟ੍ਰੇਨਿੰਗ ਸੈਂਟਰ 'ਚ 8ਵੀਂ ਜਮਾਤ ਦੀ ਵਿਦਿਆਰਥਣ ਹੈ।
ਨਾਜ਼ੀਆ ਨੇ ਦੱਸਿਆ ਕਿ ਭਰਾ ਦੀ ਮਦਦ ਨਾਲ ਪਹਿਲੀ ਵਾਰ ਉਸ ਨੇ ਸਕੂਲੀ ਪੱਧਰ 'ਤੇ ਖੇਡ ਮੁਕਾਬਲਿਆਂ 'ਚ ਹਿੱਸਾ ਲਿਆ ਸੀ। ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਸੁਪਨਿਆਂ ਨੂੰ ਦਬਾਉਣ ਦੀ ਬਜਾਏ ਦੌੜ 'ਚ ਹਿੱਸਾ ਲੈ ਕੇ ਆਪਣੇ ਹੌਂਸਲੇ ਨੂੰ ਵਧਾਇਆ। ਫਿਰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਵਧੀਆ ਐਥਲੀਟ ਬਣ ਗਈ। ਇਸ ਦੇ ਨਾਲ ਹੀ ਨਾਜ਼ੀਆ ਆਪਣੀ ਇਸ ਕਾਮਯਾਬੀ ਦਾ ਅਸਲੀ ਕਾਰਨ ਆਪਣੀ ਮਾਂ, ਪਿਤਾ ਅਤੇ ਭਰਾ ਨੂੰ ਮੰਨਦੀ ਹੈ।
ਅਕਾਲੀਆਂ ਹੱਥੇ ਫਿਰ ਚੜ੍ਹੇ ਭਾਜਪਾਈ, ਕੁੱਟ-ਕੁੱਟ ਕੀਤਾ ਲਹੂਲੁਹਾਨ (ਵੀਡੀਓ)
NEXT STORY