ਸਤਿਸੰਗ ਵਿਚ, ਗਿਆਨ ਵਿਚ, ਕਰਮਸ਼ੀਲਤਾ ਵਿਚ ਦਿਲਚਸਪੀ ਹੋਣਾ, ਕਰਮਯੋਗੀ ਹੋਣਾ, ਗਿਆਨ ਯੋਗੀ ਹੋਣਾ, ਇਹ ਸਭ ਧਨ ਹਨ। ਧਰਮਵੀਰ, ਗਿਆਨਵੀਰ, ਸ਼ੂਰਵੀਰ, ਦਾਨਵੀਰ ਹੋਣਾ, ਇਹ ਸਭ ਧਨ ਹਨ। ਇਨ੍ਹਾਂ ਧਨਾਂ ਨੂੰ ਪੈਦਾ ਕਰਨ ਵਾਲੀ ਸ਼ਕਤੀ ਦਾ ਨਾਂ ਗਿਆਨ ਹੈ।
ਭਗਵਾਨ ਕ੍ਰਿਸ਼ਨ ਗੀਤਾ ਵਿਚ ਕਹਿੰਦੇ ਹਨ,''ਸਾਰ ਵਿਚ ਹਾਲਾਂਕਿ ਸਾਰੇ ਉੱਤਮ ਹਨ ਪਰ ਮੇਰੇ ਲਈ ਸਭ ਤੋਂ ਉੱਤਮ ਮੇਰਾ ਹੀ ਰੂਪ ਹੈ। ਮੇਰੇ ਸਰੂਪ ਅਨੁਸਾਰ ਜੋ ਗਿਆਨ ਨਾਲ ਭਰਪੂਰ ਹੈ, ਉਸ ਦੇ ਅੰਤਰ ਵਿਚ ਮੈਂ ਹੀ ਉਤਰਿਆ ਹਾਂ। ਜੋ ਵੀ ਸ਼ਰਧਾ ਨਾਲ ਭਰਪੂਰ ਹੋ ਕੇ ਨਾਮ ਜਪਣ ਲਈ ਸਮਾਂ ਕੱਢਦਾ ਹੈ, ਉਹ ਉੱਤਮ ਹੈ ਪਰ ਗਿਆਨੀ ਮੇਰਾ ਹੀ ਸਰੂਪ ਹੈ। ਕ੍ਰਿਸ਼ਨ ਜਗਦਗੁਰੂ ਹਨ, ਪ੍ਰਮਾਤਮਾ ਲਈ ਸਮਾਂ ਕੱਢਣ ਵਾਲਾ, ਸ਼ਰਧਾ ਨਾਲ ਭਜਨ ਕਰਨ ਵਾਲਾ ਉੱਤਮ ਹੈ ਪਰ ਗਿਆਨੀ ਤਾਂ ਬ੍ਰਹਮਾ ਦਾ ਸਰੂਪ ਹੈ।
ਭਗਵਾਨ ਕਹਿੰਦੇ ਹਨ ਕਿ ਗਿਆਨੀ ਤਾਂ ਮੇਰੇ ਹੀ ਸਰੂਪ ਵਾਲਾ ਹੋ ਸਕਦਾ ਹੈ। ਰੱਬ ਨੂੰ ਗਿਆਨ ਵਾਲਾ ਵਿਅਕਤੀ ਪਿਆਰਾ ਲਗਦਾ ਹੈ। ਗਿਆਨੀ ਵਿਅਕਤੀਆਂ ਦਾ ਜੀਵਨ ਖੁਸ਼ਬੂ ਵਾਂਗ ਅੱਜ ਵੀ ਮਹਿਕ ਰਿਹਾ ਹੈ, ਹਾਲਾਂਕਿ ਉਨ੍ਹਾਂ ਦਾ ਸਰੀਰ ਦੁਨੀਆ ਵਿਚ ਨਹੀਂ ਹੈ ਪਰ ਉਹ ਲੋਕ ਅਨੋਖੇ ਸਨ।
ਮਹਾਨ ਪੁਰਖ ਕਿਸੇ ਇਕ ਦੇਸ਼, ਜਾਤ ਜਾਂ ਵਰਗ ਦੇ ਨਹੀਂ ਹਨ। ਉਨ੍ਹਾਂ ਨੂੰ ਹੱਦਾਂ ਵਿਚ ਕੈਦ ਨਹੀਂ ਕੀਤਾ ਜਾ ਸਕਦਾ। ਕੈਦ ਕੀਤਾ ਤਾਂ ਉਨ੍ਹਾਂ ਦੀ ਸੁਗੰਧ, ਸੁਗੰਧ ਨਹੀਂ ਰਹਿੰਦੀ। ਉਹ ਸਾਰੀ ਦੁਨੀਆ ਦੀ ਜਾਇਦਾਦ ਹਨ, ਕਿਸੇ ਘੇਰੇ ਵਿਚ ਬੱਝਣ ਲਈ ਨਹੀਂ ਹਨ। ਦੂਜਿਆਂ ਦੇ ਦਰਵਾਜ਼ੇ ਖੜਕਾਉਣ ਦੀ ਆਦਤ ਨਾ ਪਾਓ, ਖੁਦ ਮਿਹਨਤ ਕਰਨੀ ਸਿੱਖੋ। ਤੁਹਾਡਾ ਖਜ਼ਾਨਾ ਤੁਹਾਡੇ ਅੰਦਰ ਹੈ।
ਕਨਫਿਊਸ਼ੀਅਸ ਨੇ ਕਿਹਾ ਹੈ—ਸਮੁੰਦਰ ਦੇ ਕੰਢੇ 'ਤੇ ਖਿਲਰੀਆਂ ਬਹੁਤ ਸਾਰੀਆਂ ਚੱਟਾਨਾਂ ਵਿਚੋਂ ਇਕ ਤੁਸੀਂ ਹੋ। ਆਪਣੇ ਅੰਦਰ ਉਹ ਚਮਕ ਪੈਦਾ ਕਰੋ ਜੋ ਹੀਰੇ ਵਿਚ ਹੁੰਦੀ ਹੈ। ਜਿਨ੍ਹਾਂ ਨੇ ਮਹਾਪੁਰਖਾਂ ਦੇ ਗਿਆਨ-ਧਨ ਨੂੰ ਸੁਰੱਖਿਅਤ ਰੱਖਿਆ, ਅੱਜ ਉਹ ਗਿਆਨ ਮਨੁੱਖ ਦੀ ਜਾਇਦਾਦ ਬਣ ਗਿਆ ਹੈ। ਮੀਰਾ ਗਾਉਂਦੀ ਰਹੀ, ਪੁਰੰਦਰਦਾਸ ਗਾਉਂਦੇ ਰਹੇ। ਪੁਰੰਦਰਦਾਸ ਨੇ ਕਿਹਾ—ਮਿੱਟੀ ਦਾ ਘੜਾ, ਮਿੱਟੀ ਦਾ ਤਨ ਪਰ ਪੱਕਣ 'ਤੇ ਉਹ ਘੜਾ ਮਿੱਟੀ ਨਹੀਂ ਰਹਿ ਜਾਂਦਾ। ਮਿੱਟੀ ਨਾਲ ਬਣੇ ਇਨਸਾਨ, ਤੂੰ ਵੀ ਪ੍ਰਮਾਤਮਾ ਦੇ ਪਿਆਰ ਵਿਚ ਖੁਦ ਨੂੰ ਪਕਾ, ਫਿਰ ਤੂੰ ਮਿੱਟੀ ਨਹੀਂ ਰਹਿ ਜਾਵੇਂਗਾ।
ਗੁਰੂ ਆਤਮ ਸਵਰੂਪ ਹੈ
NEXT STORY