ਬਟਾਲਾ (ਸੈਂਡੀ)-ਬੀਤੀ ਰਾਤ ਕਾਦੀਆਂ ਦੇ ਵਾਲਮੀਕੀ ਮੁਹੱਲੇ 'ਚ ਗਰੀਬੀ ਤੋਂ ਤੰਗ ਆ ਕੇ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਥਾਣਾ ਕਾਦੀਆ ਦੇ ਐਸ. ਆਈ. ਕਲਵਿੰਦਰ ਸਿੰਘ ਨੇ ਦੱਸਿਆ ਕਿ ਰੋਕੀ ਪੁੱਤਰ ਬਲਕਾਰ ਸਮੀਹ ਵਾਸੀ ਵਾਲਮੀਕੀ ਮੁਹੱਲਾ ਕਾਦੀਆ ਜੋ ਕਿ ਵਿਆਹੁਤਾ ਸੀ ਅਤੇ ਘਰ 'ਚ ਗਰੀਬੀ ਹੋਣ ਕਰਕੇ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਉਸ ਨੇ ਘਰ 'ਚ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਐਸ. ਆਈ ਥਾਣਾ ਕਾਦੀਆ ਵਿਖੇ ਮ੍ਰਿਤਕ ਦੀ ਮਾਤਾ ਦਲਬੀਰ ਕੌਰ ਬਿਆਨਾ 'ਤੇ 174 ਦੀ ਕਾਰਵਾਈ ਕਰ ਦਿੱਤੀ ਹੈ।
ਮਾਂ ਨੇ ਮੱਥਾ ਚੁੰਮਿਆ, ਪਿਤਾ ਨੇ ਸੀਨੇ ਨਾਲ ਲਾਇਆ ਪਰਦੇਸੋਂ ਆਇਆ ਲਾਲ!
NEXT STORY