ਕਪੂਰਥਲਾ(ਭੂਸ਼ਣ)-ਕਪੂਰਥਲਾ ਦੇ ਅਧੀਨ ਆਉਂਦੇ ਪਿੰਡ ਕਾਲਾ ਸੰਘੀਆ 'ਚ ਪੈਂਦੇ ਘੰਟਾਘਰ ਖੇਤਰ ਦੇ ਇਕ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਕਾਰਨ ਪੂਰੇ ਇਲਾਕੇ ਦੇ ਲੋਕਾਂ 'ਚ ਬਹੁਤ ਦਹਿਸ਼ਤ ਵਰਗਾ ਮਾਹੌਲ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਮਨੋਹਰ ਲਾਲ (ਕਰੀਬ 40 ਸਾਲ), ਉਸਦੀ ਪਤਨੀ ਰਜਨੀ (36 ਸਾਲ) ਅਤੇ ਬੱਚੇ ਲੜਕੀ ਸ਼ੈਲੀ (9 ਸਾਲ) ਤੇ ਤੁਸ਼ਾਰ (7 ਸਾਲ) ਵਜੋਂ ਹੋਈ ਹੈ।
ਮ੍ਰਿਤਕ ਮਨੋਹਰ ਲਾਲ 2 ਸਾਲ ਤੋਂ ਆਲਮਗੀਰ ਦੇ ਲਾਲ ਸਿੰਘ ਸੰਘਾ ਦੇ ਗ੍ਰਹਿ ਵਿਖੇ ਕਿਰਾਏ 'ਤੇ ਰਹਿੰਦਾ ਸੀ ਅਤੇ ਉਸਦਾ ਪਿਛੋਕੜ ਪਿੰਡ ਰਿਪੋਮਿਸ਼ਰਾ (ਨੇੜੇ ਅੰਬ) ਹਿਮਾਚਲ ਪ੍ਰਦੇਸ਼ ਦੱਸਿਆ ਜਾ ਰਿਹਾ ਹੈ। ਮਨੋਹਰ ਲਾਲ ਪਿੰਡ ਲੱਧੇਵਾਲੀ (ਜਲੰਧਰ) ਵਿਖੇ ਵਿਆਹਿਆ ਹੋਇਆ ਸੀ ਤੇ ਸਥਾਨਕ ਬੱਸ ਅੱਡੇ 'ਤੇ ਇਕ ਸਵੀਟ ਸ਼ਾਪ 'ਚ ਹਲਵਾਈ ਵਜੋਂ ਕੰਮ ਕਰਦਾ ਸੀ।
ਮ੍ਰਿਤਕ ਮਨੋਹਰ ਲਾਲ ਦੇ ਸਹੁਰਾ ਸਾਹਿਬ ਓਮ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ 5 ਵਜੇ ਉਹ ਮੌਕੇ 'ਤੇ ਪੁੱਜਿਆ ਤਾਂ ਘਰ ਦਾ ਬਾਹਰਲਾ ਦਰਵਾਜ਼ਾ ਤੋੜ ਕੇ ਉਹ ਅੰਦਰ ਗਏ ਤਾਂ ਉਨ੍ਹਾਂ ਬੈੱਡ 'ਤੇ ਪਈਆਂ ਲਾਸ਼ਾਂ ਵੇਖ ਕੇ ਰੌਲਾ ਪਾਇਆ, ਜਿਸ 'ਤੇ ਭਾਰੀ ਗਿਣਤੀ 'ਚ ਲੋਕ ਪੁੱਜ ਗਏ ਤੇ ਸਥਾਨਕ ਚੌਕੀ ਇੰਚਾਰਜ ਏ. ਐੱਸ. ਆਈ. ਸੁਖਵਿੰਦਰਪਾਲ ਸਿੰਘ ਦੇ ਧਿਆਨ 'ਚ ਸਾਰਾ ਮਾਮਲਾ ਲਿਆਂਦਾ।
ਜਾਪਦਾ ਹੈ ਕਿ ਮਨੋਹਰ ਲਾਲ ਨੇ ਕਥਿਤ ਆਪਣੇ ਸਾਰੇ ਪਰਿਵਾਰ ਨੂੰ ਖਾਣੇ 'ਚ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਖਤਮ ਕਰਨ ਉਪਰੰਤ ਹੀ ਫਾਹਾ ਲਗਾ ਕੇ ਆਪਣੀ ਜੀਵਨ-ਲੀਲਾ ਖਤਮ ਕੀਤੀ ਹੈ। ਮ੍ਰਿਤਕ ਬੱਚੀ ਸ਼ੈਲੀ ਦੇ ਮੂੰਹ ਤੇ ਨੱਕ 'ਚੋਂ ਨਿਕਲੀ ਝੱਗ ਕਿਸੇ ਜ਼ਹਿਰੀਲੇ ਪਦਾਰਥ ਨਿਗਲਣ ਵੱਲ ਇਸ਼ਾਰਾ ਕਰ ਰਹੀ ਹੈ। ਪੁਲਸ ਵਲੋਂ ਘਟਨਾ ਦੀ ਤਫਤੀਸ਼ ਆਰੰਭ ਕਰ ਦਿੱਤੀ ਗਈ ਹੈ।
ਪੰਜਾਬ 'ਚ 22 ਨੂੰ ਫੈਕਟਰੀਆਂ, ਦੁਕਾਨਾਂ ਅਤੇ ਵਪਾਰਕ ਅਦਾਰਿਆਂ 'ਚ ਛੁੱਟੀ
NEXT STORY