ਬਟਾਲਾ (ਸੈਂਡੀ)-ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਵੱਖ ਵੱਖ ਵਿਅਕਤੀਆਂ ਕੋਲੋਂ ਭਾਰੀ ਮਾਤਰਾ ਵਿਚ ਨਜ਼ਾਇਜ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੀ. ਏ. ਸਟਾਫ਼ ਦੇ ਹੋਲਦਾਰ ਇਕਬਾਲ ਸਿੰਘ ਅਤੇ ਹੌਲਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਖਤੀਬ 'ਚੋਂ ਛਾਪੇ ਮਾਰੇ ਦੌਰਾਨ ਗੇਜੋ ਪਤਨੀ ਹਰਦੀਪ ਕੋਲੋਂ 37000 ਐਮ. ਐਲ. ਨਾਜਾਇਜ਼ ਸ਼ਰਾਬ ਕੀਤੀ ਗਈ।
ਇਸੇ ਤਰਾਂ ਰੀਟਾ ਪਤਨੀ ਪਰਦੀਪ ਕੋਲੋਂ 37500 ਐਮ. ਐਲ. ਸ਼ਰਾਬ ਬਰਾਮਦ ਕੀਤੀ ਗਈ। ਇਸੇ ਤਰਾਂ ਸੋਨੂੰ ਪੁੱਤਰ ਜਗਦੀਸ਼ ਕੋਲੋਂ 37500 ਨਜ਼ਾਇਜ ਸ਼ਰਾਬ ਬਰਾਮਦ ਕੀਤੀ ਗਈ ਅਤੇ ਸੰਨੀ ਪੁੱਤਰ ਕਸਮੀਰ ਕੋਲੋਂ 37500 ਨਜ਼ਾਇਜ ਸ਼ਰਾਬ ਬਰਾਮਦ ਕੀਤੀ ਗਈ । ਇਨਾਂ ਸਾਰਿਆਂ ਖਿਲਾਫ਼ ਥਾਣਾ ਕਿਲਾ ਲਾਲ ਸਿੰਘ ਵਿਖੇ ਕੇਸ ਦਰਜ ਕਰ ਲਿਆ ਹੈ।
ਬੇਮੇਲ ਪਿਆਰ ਜਿਸ ਨੇ ਉਜਾੜ ਦਿੱਤੇ ਦੋ ਟੱਬਰ, ਹੋਇਆ ਖੌਫਨਾਕ ਅੰਤ (ਦੇਖੋ ਤਸਵੀਰਾਂ)
NEXT STORY