ਸਮਾਣਾ (ਦਰਦ) - ਸਮਾਣਾ-ਪਟਿਆਲਾ ਸੜਕ 'ਤੇ ਸਥਿਤ ਭਾਖੜਾ ਨਹਿਰ ਦੇ ਪੁਲ 'ਤੇ ਇਕ ਵਿਆਹੇ ਪ੍ਰੇਮੀ ਜੋੜੇ ਵਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਵਿਆਹ ਕਿਸੇ ਹੋਰ ਨਾਲ ਅਤੇ ਪਿਆਰ ਕਿਸੇ ਹੋਰ ਨਾਲ, ਇਸ ਬੇਮੇਲ ਪਿਆਰ ਦਾ ਖੌਫਨਾਕ ਅੰਜਾਮ ਹੋਇਆ। ਸੂਚਨਾ ਮਿਲਣ 'ਤੇ ਸਿਟੀ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਇਕ ਆਧਾਰ ਕਾਰਡ, ਏ. ਟੀ. ਐੱਮ. ਕਾਰਡ, ਕੁੱਝ ਕੱਪੜੇ, ਫਾਰਮ, ਦੋ ਮੋਬਾਈਲ ਅਤੇ ਇਕ ਮੋਟਰਸਾਈਕਲ ਬਰਾਮਦ ਕਰਕੇ ਉਕਤ ਜੋੜੇ ਦੀ ਪਛਾਣ ਕੀਤੀ ਅਤੇ ਕਥਿਤ ਖੁਦਕੁਸ਼ੀ ਕਰਨ ਵਾਲੇ ਪ੍ਰੇਮੀ ਜੋੜੇ ਪਰਿਵਾਰ ਨੂੰ ਇਸਦੀ ਸੂਚਨਾ ਦਿੱਤੀ, ਜਿਨ੍ਹਾਂ ਸਾਮਾਨ ਦੀ ਪਛਾਣ ਉਪਰੰਤ ਸਿਟੀ ਪੁਲਸ ਕੋਲ ਦੋਹਾਂ ਦੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।
ਸਿਟੀ ਪੁਲਸ ਅਤੇ ਲਾਪਤਾ ਜੋੜੇ ਦੇ ਪਰਿਵਾਰਾਂ ਨੇ ਉਨ੍ਹਾਂ ਦੀ ਤਲਾਸ਼ ਲਈ ਭਾਖੜਾ ਨਹਿਰ ਅਤੇ ਹੋਰ ਥਾਵਾਂ 'ਤੇ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਸਿਟੀ ਪੁਲਸ ਅਧਿਕਾਰੀ ਏ. ਐੱਸ. ਆਈ. ਮੇਵਾ ਸਿੰਘ ਨੇ ਦੱਸਿਆ ਕਿ ਮਿਲੇ ਸਬੂਤਾਂ ਦੇ ਆਧਾਰ 'ਤੇ ਨਹਿਰ ਵਿਚ ਛਾਲ ਮਾਰਨ ਵਾਲਾ ਨੌਜਵਾਨ ਡਕਾਲਾ ਪਿੰਡ ਦਾ ਨਿਵਾਸੀ ਅਸ਼ੋਕ ਕੁਮਾਰ ਹੈ, ਜੋ ਇਕ ਬੱਚੇ ਦਾ ਪਿਤਾ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦਾ ਉਸ ਦੇ ਹੀ ਪਿੰਡ ਵਿਚ ਵਿਆਹੀ ਹਰਵਿੰਦਰ ਕੌਰ ਨਾਲ ਪ੍ਰੇਮ ਸੰਬੰਧ ਬਣ ਗਏ ਜੋ ਉਹ ਵੀ ਇਕ ਬੱਚੇ ਦੀ ਮਾਂ ਹੈ।
ਇਸ ਪ੍ਰੇਮੀ ਜੋੜੇ ਦੇ ਆਪਸੀ ਸੰਬੰਧਾਂ ਵਿਚ ਉਨ੍ਹਾਂ ਦਾ ਵਿਆਹੁਤ ਜੀਵਨ ਅਤੇ ਪਰਿਵਾਰ ਦਾ ਅੜਿੱਕਾ ਇਸ ਘਟਨਾ ਦਾ ਕਾਰਨ ਮੰਨਿਆ ਜਾ ਰਿਹਾ ਹੈ। ਘਟਨਾ ਵਾਲੀ ਥਾਂ 'ਤੇ ਖੜ੍ਹੇ ਜਾਣਕਾਰ ਵਿਅਕਤੀ ਨਿਰਮਲ ਸਿੰਘ ਦੇ ਅਨੁਸਾਰ ਸਵੇਰੇ 7 ਵਜੇ ਨਹਿਰ ਦੇ ਪੁਲੋਂ ਗੁਜ਼ਰਦੇ ਉਸ ਨੇ ਇਕ ਨੌਜਵਾਨ ਨੂੰ ਇਕ ਔਰਤ ਨਾਲ ਖੜ੍ਹੇ ਵੇਖਿਆ ਸੀ। ਜਦੋਂਕਿ ਕੁੱਝ ਸਮੇਂ ਬਾਅਦ ਉਸ ਜਗ੍ਹਾ 'ਤੇ ਉਨ੍ਹਾਂ ਦੇ ਕੱਪੜੇ ਸਾਮਾਨ ਤੇ ਮੋਟਰਸਾਈਕਲ ਨੰਬਰ ਪੀ ਬੀ 11 ਏ ਬੀ 6358 ਖੜ੍ਹਾ ਸੀ ਪਰ ਉਕਤ ਦੋਵੇਂ ਨਹੀਂ ਸਨ ਪਰ ਇਸ ਘਟਨਾ ਦਾ ਕੋਈ ਵੀ ਚਸ਼ਮਦੀਦ ਗਵਾਹ ਹੁਣ ਤੱਕ ਪੁਲਸ ਦੇ ਹੱਥ ਨਹੀਂ ਲੱਗਿਆ। ਪੁਲਸ ਲਾਪਤਾ ਜੋੜੇ ਨੂੰ ਲੱਭਣ ਦੇ ਨਾਲ-ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰਸ਼ਾਸਨ ਨੇ ਬਜ਼ੁਰਗਾਂ ਤੋਂ ਖੋਹਿਆ ਸੀਨੀਅਰ ਸਿਟੀਜ਼ਨ ਹੋਮ (ਦੇਖੋ ਤਸਵੀਰਾਂ)
NEXT STORY