ਫਿਰੋਜ਼ਪੁਰ (ਕੁਮਾਰ)- ਫਿਰੋਜ਼ਪੁਰ ਛਾਉਣਂ ਦੀ ਲਾਲ ਕੁੜਤੀ ਵਿਚ ਬੀਤੀ ਸ਼ਾਮ ਇਕ ਨੌਜਵਾਨ ਦੀ ਕਿਰਚ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਇਸ ਘਟਨਾ ਨੂੰ ਲੈ ਕੇ ਫਿਰੋਜ਼ਪੁਰ ਛਾਉਣੀ ਦੀ ਪੁਲਸ ਨੇ 2 ਔਰਤਾਂ ਸਮੇਤ 5 ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੌਏ ਥਾਣਾ ਫਿਰੋਜ਼ਪੁਰ ਛਾਂਉਣੀ ਦੇ ਐਸ.ਐਚ.ਓ. ਸ. ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਸੰਨੀ ਦੇ ਭਰਾ ਸ਼ਿਕਾਇਤ ਕਰਤਾ ਰਾਜੂ ਪੁੱਤਰ ਵੀਰੀ ਵਾਸੀ ਲਾਲ ਕੁੜਤੀ ਫਿਰੋਜ਼ਪੁਰ ਛਾਊਣੀ ਨੇ ਦੱਸਿਆ ਕਿ 19 ਫਰਵਰੀ ਨੂੰ ਸ਼ਾਮ ਉਸਦੇ ਭਰਾ ਸੰਨੀ ਦਾ ਸਾਗਰ, ਰਾਜਨ ਅਤੇ ਮਾਈਕਲ ਆਦਿ ਨਾਲ ਬੋਲ ਬੁਲਾਰਾ ਹੋਇਆ ਸੀ ਅਤੇ ਇਸ ਰੰਜਿਸ਼ ਦੇ ਚੱਲਦੇ ਸਾਗਰ ਅਤੇ ਰਾਜਨ ਪੁੱਤਰਾਨ ਸੁਖਦੇਵ, ਮਾਈਕਲ ਪੁੱਤਰ ਅਸ਼ੋਕ, ਕਿਰਨ ਪਤਨੀ ਸੁਖਦੇਵ ਅਤੇ ਨੈਨਾ ਪਤਨੀ ਸੁਮੀਤ ਨੇ ਉਸਦੇ ਭਰਾ ਸੰਨੀ ਲਾਲ ਮਾਰਕੁੱਟ ਕੀਤੀ ਅਤੇ ਸਾਗਰ ਨੇ ਸੰਨੀ ਨੂੰ ਕਿਰਚ ਦੇ ਮਾਰੀ, ਜਿਸ ਨਾਲ ਉਹ ਜ਼ਖਮੀਂ ਹੋ ਗਿਆ ਅਤੇ ਉਸਨੂੰ ਇਲਾਜ਼ ਲਈ ਤੁਰੰਤ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੰਨੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਨਾਮਜ਼ਦ ਲੋਕਾਂ ਖਿਲਾਫ ਮੁਕੱਦਮਾ ਦਰਜ ਕਰਦੇ ਕਾਰਵਾਈ ਕੀਤੀ ਜਾ ਰਹੀ ਹੈ।
ਚੋਰੀ ਦੇ 2 ਮੋਟਰਸਾਈਕਲਾਂ ਸਮੇਤ 2 ਚੜ੍ਹੇ ਪੁਲਸ ਹੱਥੇ
NEXT STORY