ਬੁਢਲਾਡਾ, (ਬਾਂਸਲ)- ਸਿਟੀ ਪੁਲਸ ਬੁਢਲਾਡਾ ਵਲੋਂ ਇਕ ਕਾਰ 'ਚੋਂ 132 ਬੋਤਲਾਂ ਨਾਜਾਇਜ਼ ਠੇਕਾ ਸ਼ਰਾਬ ਬਰਾਮਦ ਕੀਤੀ ਗਈ। ਐੱਸ. ਐੱਚ. ਓ. ਸਿਟੀ ਬੁਢਲਾਡਾ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਬੋਹਾ ਰੋਡ 'ਤੇ ਤਾਜ ਪੈਲੇਸ ਦੇ ਨੇੜੇ ਖੜ੍ਹੀ ਇਕ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 72 ਬੋਤਲਾਂ ਅੰਗਰੇਜ਼ੀ ਅਤੇ 60 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਹੋਈ। ਪੁਲਸ ਨੇ ਕਾਰ ਤੇ ਸ਼ਰਾਬ ਕਬਜ਼ੇ 'ਚ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ। ਪਤਾ ਲੱਗਾ ਹੈ ਕਿ ਬਰਾਮਦ ਕੀਤੀ ਗਈ ਕਾਰ ਦੀ ਮਾਲਕਣ ਬੁਢਲਾਡਾ ਪਿੰਡ ਤੋਂ ਇਕ ਔਰਤ ਦੱਸੀ ਜਾਂਦੀ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਸਪਾਲ ਸਿੰਘ ਕਰ ਰਹੇ ਹਨ।
ਕਾਂਗਰਸ ਦੀ ਕਮੇਟੀ ਬਣਾਓ ਅਤੇ ਅਕਾਲੀ-ਭਾਜਪਾ ਭਜਾਓ : ਪਿੰਕੀ
NEXT STORY