ਪਟਿਆਲਾ-ਇੱਥੋਂ ਦੇ ਇਕ ਕਾਲਜ ਦੇ ਹੋਸਟਲ 'ਚ ਰਹਿਣ ਵਾਲੇ ਕਬੱਡੀ ਖਿਡਾਰੀ ਦਾ ਬੇਸਬਾਲ ਬੈਟ ਮਾਰ-ਮਾਰ ਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਲਜ ਦੇ ਹੀ ਇਕ ਪੁਰਾਣੇ ਵਿਦਿਆਰਥੀ ਨੇ ਆਪਣੇ ਸਾਥੀਆਂ ਸਮੇਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਜਾਣਕਾਰੀ ਮੁਤਾਬਕ ਸਰਕਾਰੀ ਫਿਜ਼ੀਕਲ ਐਜੂਕੇਸ਼ਨ ਕਾਲਜ 'ਚ ਐੱਮ. ਪੀ. ਐੱਡ ਦੂਜੇ ਸਾਲ ਦਾ ਵਿਦਿਆਰਥੀ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਭਾਈ ਰੂਪਾ ਕਾਲਜ ਦੇ ਹੋਸਟਲ 'ਚ ਰਹਿੰਦਾ ਸੀ। ਉਹ ਸ਼ੁੱਕਰਵਾਰ ਦੀ ਰਾਤ ਨੂੰ ਕਾਲਜ ਪਹੁੰਚੇ ਆਪਣੇ ਭਰਾ ਅਤੇ ਉਸ ਦੇ ਦੋਸਤ ਲਈ ਹੋਸਟਲ ਮੈੱਸ 'ਚੋਂ ਖਾਣਾ ਲੈਣ ਗਿਆ ਸੀ। ਉਸ ਸਮੇਂ ਮੁੱਖ ਦੋਸ਼ੀ ਅਮਨਦੀਪ ਸਿੰਘ ਨਿਵਾਸੀ ਗੁਰਦਾਸਪੁਰ ਵੀ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚ ਗਿਆ। ਅਮਨਦੀਪ ਖੁਦ ਨੂੰ ਨਾਜਾਇਜ਼ ਢੰਗ ਨਾਲ ਹੋਸਟਲ ਵਾਰਡਨ ਦੱਸਦਾ ਸੀ ਅਤੇ ਵਿਦਿਆਰਥੀਆਂ ਕੋਲੋਂ ਪੈਸੇ ਵਸੂਲਦਾ ਸੀ।
ਜਦੋਂ ਉਸ ਨੇ ਗੁਰਪ੍ਰੀਤ ਕੋਲੋਂ ਪੈਸੇ ਮੰਗੇ ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਗੁੱਸੇ 'ਚ ਆਏ ਅਮਨਦੀਪ ਨੇ ਆਪਣੇ ਸਾਥੀਆਂ ਸਮੇਤ ਗੁਰਪ੍ਰੀਤ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਬੇਸਬਾਲ ਬੈਟ ਮਾਰ-ਮਾਰ ਕੇ ਬੁਰੀ ਜ਼ਖਮੀਂ ਕਰ ਦਿੱਤਾ। ਗੁਰਪ੍ਰੀਤ ਦੀ ਆਵਾਜ਼ ਸੁਣ ਕੇ ਉਸ ਦਾ ਭਰਾ ਅਤੇ ਦੋਸਤ ਉੱਥੇ ਪਹੁੰਚੇ। ਜਦੋਂ ਗੁਰਪ੍ਰੀਤ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਖਬਰ ਲਿਖੇ ਜਾਣ ਤੱਕ ਪੁਲਸ ਨੇ ਮੁੱਖ ਦੋਸ਼ੀ ਸਮੇਤ ਉਸ ਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਪੰਜਾਬ ਦੇ 6 ਨਗਰ ਨਿਗਮਾਂ ਲਈ ਅੱਜ ਪੈਣਗੀਆਂ ਵੋਟਾਂ (ਵੀਡੀਓ)
NEXT STORY