ਸ਼ਾਮਚੁਰਾਸੀ (ਬੈਂਸ)-ਪਰਦੇਸ ਗਏ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਪਰਿਵਾਰ ਦੇ ਘਰ ਉਸ ਸਮੇਂ ਕੀਰਨੇ ਪੈਣ ਲੱਗੇ, ਜਦੋਂ ਉਨ੍ਹਾਂ ਦੇ ਪੁੱਤ ਦੀ ਲਾਸ਼ ਵਿਦੇਸ਼ੋਂ ਘਰ ਆਈ। ਪਰਿਵਾਰ ਵਾਲਿਆਂ 'ਤੇ ਤਾਂ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ। ਜਾਣਕਾਰੀ ਮੁਤਾਬਕ ਪਿੰਡ ਚੱਕੋਵਾਲ ਬ੍ਰਾਹਮਣਾਂ ਵਿਖੇ ਬਲਦੇਵ ਸਿੰਘ ਦੇ ਵਿਹੜੇ ਉਸ ਸਮੇਂ ਕੀਰਨੇ ਪੈਣ ਲੱਗੇ, ਜਦੋਂ ਇਕਲੌਤੇ ਪੁੱਤਰ ਗੁਰਵਿੰਦਰ ਸਿੰਘ ਉਮਰ ਕਰੀਬ 31 ਸਾਲ, ਜੋ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਦੁਬਈ ਦੀ ਇਕ ਕੰਪਨੀ ਵਿਚ ਟਰੱਕ ਡਰਾਈਵਰ ਦੇ ਤੌਰ 'ਤੇ ਕੰਮ ਕਰ ਰਿਹਾ ਸੀ, ਦੀ ਬੀਤੇ ਦਿਨੀਂ ਕੰਮ ਦੌਰਾਨ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ।
ਆਪਣੇ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਕਰਨ ਵਾਲੇ ਬਲਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਗੁਰਵਿੰਦਰ ਸਿੰਘ ਦੀ ਹੋਈ ਮੌਤ ਬਾਰੇ ਉਨ੍ਹਾਂ ਨੂੰ ਉਸਦੇ ਨਾਲ ਕੰਮ ਕਰਨ ਵਾਲੇ ਦੋਸਤਾਂ ਨੇ ਸੂਚਿਤ ਕੀਤਾ ਸੀ।
ਪਟਿਆਲਾ 'ਚ ਕਬੱਡੀ ਖਿਡਾਰੀ ਦਾ ਬੇਰਹਿਮੀ ਨਾਲ ਕਤਲ
NEXT STORY