ਜਲੰਧਰ-ਪੰਜਾਬ ਦੇ 6 ਨਗਰ ਨਿਗਮਾਂ, ਜਲੰਧਰ ਦੇ ਇਕ ਅਤੇ ਪਟਿਆਲਾ ਦੇ ਦੋ ਵਾਰਡਾਂ ਲਈ ਸਵੇਰ ਤੋਂ ਹੀ ਲੋਕ ਉਤਸ਼ਾਹ ਨਾਲ ਵੋਟ ਪਾ ਰਹੇ ਹਨ। ਆਮ ਲੋਕਾਂ ਨੇ ਨਾਲ-ਨਾਲ ਜਿੱਥੇ ਬਜ਼ੁਰਗ ਹੁੰਮ-ਹੁੰਮਾਂ ਕੇ ਵੋਟਾਂ ਪਾਉਣ ਪਹੁੰਚ ਰਹੇ ਹਨ, ਉੱਥੇ ਹੀ ਵਿਆਹ ਤੋਂ ਪਹਿਲਾਂ ਵੀ ਲੋਕ ਆਪਣਾ ਫਰਜ਼ ਸਮਝਦੇ ਹੋਏ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਫਿਲਹਾਲ ਹੁਣ ਤੱਕ ਕਿਹੜੇ ਖੇਤਰ 'ਚ ਕਿੰਨੇ ਫੀਸਦੀ ਵੋਟਾਂ ਪੈ ਚੁੱਕੀਆਂ ਹਨ, ਇਸ ਦਾ ਵੇਰਵਾ ਇਸ ਤਰ੍ਹਾਂ ਹੈ-
ਜਲੰਧਰ : ਪ੍ਰਾਪਤ ਅੰਕੜਿਆਂ ਅਨੁਸਾਰ 63 ਫੀਸਦੀ ਵੋਟਿੰਗ ਹੋਈ ਹੈ।
ਹੁਸ਼ਿਆਰਪੁਰ : ਪ੍ਰਾਪਤ ਅੰਕੜਿਆਂ ਅਨੁਸਾਰ 60.75 ਫੀਸਦੀ ਵੋਟਿੰਗ ਹੋਈ ਹੈ।
ਮੋਗਾ : ਪ੍ਰਾਪਤ ਅੰਕੜਿਆਂ ਅਨੁਸਾਰ 65 ਫੀਸਦੀ ਵੋਟਿੰਗ ਹੋਈ ਹੈ।
ਮੋਹਾਲੀ : ਪ੍ਰਾਪਤ ਅੰਕੜਿਆਂ ਅਨੁਸਾਰ 60.32 ਫੀਸਦੀ ਵੋਟਿੰਗ ਹੋਈ ਹੈ।
ਪਠਾਨਕੋਟ : ਪ੍ਰਾਪਤ ਅੰਕੜਿਆਂ ਅਨੁਸਾਰ 74 ਫੀਸਦੀ ਵੋਟਿੰਗ ਹੋਈ ਹੈ।
ਪਟਿਆਲਾ : ਪ੍ਰਾਪਤ ਅੰਕੜਿਆਂ ਅਨੁਸਾਰ 46 ਫੀਸਦੀ ਵੋਟਿੰਗ ਹੋਈ ਹੈ।
ਬਠਿੰਡਾ : ਪ੍ਰਾਪਤ ਅੰਕੜਿਆਂ ਅਨੁਸਾਰ 67 ਫੀਸਦੀ ਵੋਟਿੰਗ ਹੋਈ ਹੈ।
ਫਗਵਾੜਾ : ਪ੍ਰਾਪਤ ਅੰਕੜਿਆਂ ਅਨੁਸਾਰ 68 ਫੀਸਦੀ ਵੋਟਿੰਗ ਹੋਈ ਹੈ।
ਦੇਖਦੇ ਹੀ ਦੇਖਦੇ ਥੱਪੜਾਂ ਨਾਲ ਲਾਲ ਕਰਤਾ 'ਗੈਂਗਸਟਰ' ਦਾ ਮੂੰਹ!
NEXT STORY