ਹੁਸ਼ਿਆਰਪੁਰ- ਪੰਜਾਬ ਦੀਆਂ 6 ਨਗਰ ਨਿਗਮ ਚੋਣਾਂ ਲਈ ਵੋਟਿੰਗ ਸਵੇਰ ਤੋਂ ਸ਼ੁਰੂ ਹੋ ਗਈ ਹੈ। ਵੋਟਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖ ਨੂੰ ਮਿਲ ਰਿਹਾ ਹੈ। ਹੁਸ਼ਿਆਰਪੁਰ ਵਿਚ ਵੀ ਨਗਰ ਨਿਗਮ ਦੀਆਂ ਵੋਟਾਂ ਪੈ ਰਹੀਆਂ ਹਨ। ਵੋਟਾਂ ਅੱਜ ਸ਼ਾਮ 5 ਵਜੇ ਤਕ ਪੈਣਗੀਆਂ।
ਹੁਸ਼ਿਆਰਪੁਰ ਵਿਚ ਪੋਲਿੰਗ ਬੂਥਾਂ 'ਤੇ ਵੋਟਾਂ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਵੋਟਾਂ ਦੇ ਨਤੀਜੇ 26 ਫਰਵਰੀ ਨੂੰ ਆਉਣਗੇ। ਇਨ੍ਹਾਂ ਵੋਟਾਂ ਲਈ 1263 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਰ ਕਰਨਗੇ।
ਜਿੱਥੇ ਲੋਕਾਂ ਦਰਮਿਆਨ ਵੋਟਾਂ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ, ਉੱਥੇ ਹੀ ਇਕ ਬਜ਼ੁਰਗ ਬਾਬਾ ਵੀ ਆਪਣੇ ਫਰਜ਼ ਨੂੰ ਪੂਰਾ ਕਰਨ ਲਈ ਆਇਆ। ਬਜ਼ੁਰਗ ਦਾ ਕਹਿਣਾ ਹੈ ਕਿ ਮੈਂ ਵੀ ਵੋਟ ਪਾਉਣ ਆਇਆ ਹਾਂ। ਜਦੋਂ ਉਨ੍ਹਾਂ ਤੋਂਪੁੱਛਿਆ ਗਿਆ ਕਿ ਤੁਸੀਂ ਕਿਹੋ ਜਿਹੀ ਸਰਕਾਰ ਚਾਹੁੰਦੇ ਹੋ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਜਿਹੜੇ ਅੱਗੇ ਸੀ ਉਹ ਬਹੁਤ ਚੰਗੀ ਹੈ।
ਨਗਰ ਨਿਗਮ ਚੋਣਾਂ : ਹੁਣ ਤੱਕ ਕਿਹੜੇ ਖੇਤਰ 'ਚ ਕਿੰਨੇ ਫੀਸਦੀ ਵੋਟਾਂ ਪਈਆਂ
NEXT STORY