ਲੁਧਿਆਣਾ (ਜਗਰੂਪ)- ਇੱਥੋਂ ਦੇ ਗੁਰੂਦੁਆਰਾ ਰੇਰੂ ਸਾਹਿਬ (ਸਾਹਨੇਵਾਲ) ਦੇ ਨੇੜੇ 26 ਸਾਲ ਦੇ ਨੌਜਵਾਨ ਦਾ ਕਾਰ 'ਚ ਸੰਸਕਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ 11.30 ਵਜੇ 3 ਮਹੀਨੇ ਪਹਿਲੇ ਦੁਬਈ ਤੋਂ ਆਏ ਸਤਨਾਮ ਸਿੰਘ (26 ਸਾਲ) ਲੁਧਿਆਣੇ ਤੋਂ ਖੰਨਾ ਜਾ ਰਿਹਾ ਸੀ ਕਿ ਅਚਾਨਕ ਉਸ ਦੀ ਕਾਰ ਕਿਸੇ ਅਣਪਛਾਤੀ ਕਾਰ 'ਚ ਜਾ ਵੱਜੀ। ਮੌਕੇ 'ਤੇ ਹੀ ਸਤਨਾਮ ਸਿੰਘ ਦੀ ਕਾਰ ਨੂੰ ਅੱਗ ਲੱਗ ਗਈ ਤੇ ਉਹ ਕਾਰ 'ਚ ਹੀ ਸੜ ਗਿਆ। ਸਤਨਾਮ ਸਿੰਘ 2 ਭੈਣਾਂ ਦਾ ਇਕਲੌਤਾ ਭਰਾ ਸੀ। ਉਹਖੁਦ ਵੀ ਨੈਸ਼ਨਲ ਖਿਡਾਰੀ ਸੀ। ਉਸ ਦੀ ਗੱਡੀ ਦਾ ਨੰਬਰ ਹੈ- ਪੀ. ਬੀ. 10ਸੀ ਡਬਲਿਊ. 0650।
ਹੁਸ਼ਿਆਰਪੁਰ 'ਚ ਹੋਈ 60 ਫੀਸਦੀ ਵੋਟਿੰਗ
NEXT STORY