ਹੁਸ਼ਿਆਰਪੁਰ- ਹੁਸ਼ਿਆਰਪੁਰ ਸਮੇਤ ਪੰਜਾਬ ਦੇ 6 ਨਗਰ ਨਿਗਮ ਚੋਣਾਂ ਲਈ ਵੋਟਾਂ ਪੈ ਚੁੱਕੀਆਂ ਹਨ। ਇਨ੍ਹਾਂ 6 ਨਗਰ ਨਿਗਮ ਚੋਣਾਂ ਲਈ ਪਠਾਨਕੋਟ, ਹੁਸ਼ਿਆਰਪੁਰ, ਫਗਵਾੜਾ, ਮੋਗਾ, ਬੰਠਿਡਾ ਅਤੇ ਮੋਹਾਲੀ ਸਮੇਤ ਜਲੰਧਰ ਨਗਰ ਨਿਗਮ ਲਈ ਵੋਟਿੰਗ ਹੋਈ। ਹੁਸ਼ਿਆਰਪੁਰ 'ਚ 60.75 ਫੀਸਦੀ ਵੋਟਿੰਗ ਹੋਈ। 7 ਲੱਖ 90 ਹਜ਼ਾਰ ਵੋਟਰਾਂ ਦੀ ਮੁੱਠੀ 'ਚ 1263 ਉਮੀਦਵਾਰਾਂ ਦਾ ਭਵਿੱਖ ਹੈ। ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ 'ਚ ਬੰਦ ਹੋ ਗਈ ਹੈ।
ਵੋਟਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਿਆ ਗਿਆ। ਇਨ੍ਹਾਂ 6 ਨਗਰ ਨਿਗਮ ਚੋਣਾਂ ਲਈ 298 ਵਾਰਡਾਂ 'ਤੇ ਵੋਟਿੰਗ ਹੋਈ। ਵੋਟਿੰਗ ਦੇ ਨਤੀਜੇ 26 ਫਰਵਰੀ ਨੂੰ ਆਉਣਗੇ। ਹਾਰ, ਜਿੱਤ ਦਾ ਪਤਾ 26 ਫਰਵਰੀ ਨੂੰ ਹੀ ਲੱਗੇਗਾ ਕਿ ਕੌਣ ਹਾਰਿਆ ਤੇ ਕਿਸੇ ਬਾਜ਼ੀ ਮਾਰੀ ਹੈ।
ਬਠਿੰਡਾ 'ਚ ਜਾਣੋ ਹੁਣ ਤਕ ਦੀ ਵੋਟਿੰਗ ਦਾ ਹਾਲ
NEXT STORY