ਬਠਿੰਡਾ (ਪਰਮਿੰਦਰ ਸਰਾ, ਬਰਵਿੰਦਰ ਸ਼ਰਮਾ) : ਬਠਿੰਡਾ ਦੇ ਵਾਰਡ ਨੰਬਰ ਇਕ ਵਿਚ ਚੋਣਾਂ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਅਕਾਲੀ ਅਤੇ ਭਾਜਪਾ ਵਰਕਰਾਂ ਵਿਚਾਲੇ ਟਕਰਾਅ ਹੋ ਗਿਆ। ਇਸ ਦੌਰਾਨ ਸਥਿਤੀ ਇੰਨੀ ਵੱਧ ਗਈ ਕਿ ਭਾਜਪਾ ਵਰਕਰ ਮਨੀਸ਼ ਪੰਡੀ ਦੀ ਬਾਂਹ ਟੁੱਟ ਗਈ। ਇਸ ਦੌਰਾਨ ਭਾਜਪਾ ਵਰਕਰ ਮਨੀਸ਼ ਦੇ ਸਿਰ ਵਿਚ ਵੀ ਗੰਭੀਰ ਸੱਟਾਂ ਵੱਜੀਆਂ। ਜਿਨ੍ਹਾਂ ਨੂੰ ਜ਼ਖਮੀ ਹਾਲਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਕਾਲੀ ਭਾਜਪਾ ਵਰਕਰਾਂ ਦੇ ਇਸ ਟਕਰਾਅ ਦੌਰਾਨ ਫਾਈਰਿੰਗ ਹੋਣ ਦੀ ਖਬਰ ਮਿਲੀ ਹੈ। ਖਬਰ ਲਿਖੇ ਜਾਣ ਤਕ ਕਿਸੇ ਦੇ ਗ੍ਰਿਫਤਾਰ ਹੋਣ ਦਾ ਕੋਈ ਸਮਾਚਾਰ ਨਹੀਂ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਗੁਰਦੁਆਰੇ ਮੱਥਾ ਟੇਕ ਕੇ ਘਰ ਜਾ ਰਿਹਾਂ ਨੂੰ ਰਸਤੇ 'ਚ ਹੀ ਖਾ ਗਈ ਮੌਤ (ਦੇਖੋ ਤਸਵੀਰਾਂ)
NEXT STORY