ਬਠਿੰਡਾ (ਪਰਮਿੰਦਰ)- ਨਗਰ ਨਿਗਮ ਦੀਆਂ ਚੋਣਾਂ ਦੌਰਾਨ ਜਿਥੇ ਪੂਰੇ ਸ਼ਹਿਰ ਵਿਚ ਪੁਲਸ ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਰਹੀ, ਉਥੇ ਹੀ ਪੁਲਸ ਨੂੰ 'ਅਕਾਲੀਆਂ' ਵਲੋਂ ਮੁਹੱਈਆ ਕਰਵਾਏ ਗਏ ਵਾਹਨਾਂ 'ਤੇ ਵੀ ਘੁੰਮਦਿਆਂ ਦੇਖਿਆ ਗਿਆ। ਜਾਣਕਾਰੀ ਅਨੁਸਾਰ ਬਠਿੰਡਾ ਪੁਲਸ ਵੱਖ-ਵੱਖ ਵਾਹਨਾਂ 'ਤੇ ਪੂਰਾ ਦਿਨ ਭੱਜ-ਦੌੜ ਕਰਦੀ ਰਹੀ। ਇਸ ਦੌਰਾਨ ਪੁਲਸ ਨੂੰ ਇਕ ਅਜਿਹੀ ਗੱਡੀ 'ਤੇ ਵੀ ਸਵਾਰ ਦੇਖਿਆ ਗਿਆ, ਜਿਸ 'ਤੇ 'ਦਿ ਟਰੱਕ ਯੂਨੀਅਨ ਬਠਿੰਡਾ' ਲਿਖਿਆ ਹੋਇਆ ਸੀ। ਇਸ ਨਵੀਂ ਗੱਡੀ ਨੂੰ ਪੁਲਸ ਨੇ ਪੂਰਾ ਦਿਨ ਇਕ ਬੂਥ ਤੋਂ ਦੂਜੇ ਬੂਥ ਤੱਕ ਜਾਣ ਲਈ ਵਰਤਿਆ। ਇਸ ਗੱਡੀ ਵਿਚ ਇਕ ਅਧਿਕਾਰੀ ਤੋਂ ਇਲਾਵਾ ਅੱਧਾ ਦਰਜਨ ਤੋਂ ਵੱਧ ਪੁਲਸ ਦੇ ਜਵਾਨ ਵੀ ਸਨ।
ਇਹ ਗੱਡੀ ਬਠਿੰਡਾ ਦੀ ਟਰੱਕ ਯੂਨੀਅਨ ਨਾਲ ਸਬੰਧਤ ਸੀ ਤੇ ਟਰੱਕ ਯੂਨੀਅਨ 'ਤੇ ਇਕ ਅਕਾਲੀ ਆਗੂ ਦਾ ਹੀ ਦਬਦਬਾ ਹੈ। ਅਜਿਹੇ ਵਿਚ ਚਰਚਾ ਰਹੀ ਕਿ ਉਸੇ ਅਕਾਲੀ ਆਗੂ ਨੇ ਹੀ ਪੁਲਸ ਨੂੰ ਇਹ ਗੱਡੀ ਮੁਹੱਈਆ ਕਰਵਾਈ ਹੋਵੇਗੀ। ਸ਼ਹਿਰ ਵਿਚ ਇਸ ਗੱਡੀ ਨੂੰ ਦੇਖ ਕੇ ਚਰਚਾ ਰਹੀ ਕਿ ਜੇਕਰ ਪੁਲਸ ਇਸ ਤਰ੍ਹਾਂ ਸਿੱਧੇ ਤੌਰ 'ਤੇ ਅਕਾਲੀਆਂ ਤੋਂ 'ਮਦਦ' ਲੈ ਰਹੀ ਹੈ ਤਾਂ ਉਹ ਇਸ ਦੇ ਬਦਲੇ ਵਿਚ ਅਕਾਲੀਆਂ ਦੀ ਵੀ 'ਮਦਦ' ਕਰ ਸਕਦੀ ਹੈ।
ਸਰਸੇ ਵਾਲੀ ਦੀ ਹਮਾਇਤ ਨੇ ਦਿੱਲੀ 'ਚ ਅਕਾਲੀ ਦਲ ਨੂੰ ਡੋਬਿਆ : ਬੀਬੀ ਜਗੀਰ ਕੌਰ
NEXT STORY