ਲੁਧਿਆਣਾ (ਮਹੇਸ਼)- ਨੌਜਵਾਨ ਲੜਕੀਆਂ ਨਾਲ ਮਾੜਾ ਵਿਵਹਾਰ ਕਰਨ ਦੇ ਦੋਸ਼ 'ਚ ਕਾਰ ਸਵਾਰ 2 ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪੰਜਾਬ ਮਾਤਾ ਨਗਰ ਦੀ ਰਹਿਣ ਵਾਲੀ ਨੌਜਵਾਨ ਲੜਕੀ ਦੇ ਬਿਆਨ 'ਤੇ ਹੋਂਡਾ ਸਿਟੀ ਕਾਰ ਸਵਾਰ ਅਨੁਭਵ ਸ਼ਰਮਾ ਤੇ ਸਚਿਨ ਅਰੋੜਾ ਖਿਲਾਫ ਦਰਜ ਕੀਤਾ ਗਿਆ ਹੈ। ਜਿਸ ਵਿਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਥਾਣਾ ਡਵੀਜਨ ਨੰ. 5 ਦੀ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਪੀੜਤਾ ਨੇ ਦਸਿਆ ਕਿ 21 ਫਰਵਰੀ ਨੂੰ ਦੁਪਹਿਰ ਕਰੀਬ 3.30 ਵਜੇ ਉਹ ਆਪਣੀ ਸਹੇਲੀ ਨਾਲ ਜਾ ਰਹੀ ਸੀ ਕਿ ਹੋਂਡਾ ਸਿਟੀ ਕਾਰ ਪੀ.ਬੀ. 11 ਏ ਐਲ 2124 ਸਵਾਰ ਨੌਜਵਾਨਾਂ ਨੇ ਮਾੜੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ। ਇਸ ਤੋਂ ਪਹਿਲਾਂ ਕਿ ਆਸ ਪਾਸ ਲੋਕ ਦੋਸ਼ੀਆਂ ਨੂੰ ਫੜ ਸਕਦੇ ਉਹ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
10 ਕਿਲੋ ਭੁੱਕੀ ਸਮੇਤ ਇਕ ਚੜ੍ਹਿਆ ਪੁਲਸ ਹੱਥੇ
NEXT STORY