ਚੰਡੀਗੜ੍ਹ- ਪੰਜਾਬ 'ਚ ਸਵਾਈਨ ਫਲੂ ਕਾਰਨ 4 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਸੂਬੇ 'ਚ ਇਸ ਰੋਗ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 33 ਹੋ ਗਈ ਹੈ। ਗੁਆਂਢੀ ਰਾਜ ਹਰਿਆਣਾ 'ਚ ਇਸ ਸਾਲ ਹੁਣ ਤਕ ਸਵਾਈਨ ਫਲੂ ਵਾਇਰਸ ਕਾਰਨ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ ਦੇ ਸੂਬਾਈ ਨਿਗਰਾਨੀ ਅਧਿਕਾਰੀ ਦੀਪਕ ਭਾਟੀਆ ਨੇ ਦੱਸਿਆ ਕਿ ਸਾਡੇ ਕੋਲ ਉਪਲਬੱਧ ਨਵੀਨਤਮ ਰਿਪੋਰਟਾਂ ਮੁਤਾਬਕ ਪੰਜਾਬ 'ਚ ਹੁਣ ਤਕ ਇਸ ਬੀਮਾਰੀ ਨਾਲ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀ ਨੇ ਦੱਸਿਆ ਕਿ ਹੁਣ ਤਕ ਐੱਚ 1 ਐੱਨ 1 ਨਾਲ 140 ਵਿਅਕਤੀ ਪੀੜਤ ਪਾਏ ਗਏ ਹਨ। ਹਰਿਆਣਾ ਰਾਜ ਦੇ ਸਿਹਤ ਸੇਵਾਵਾਂ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਕਮਲਾ ਸਿੰਘ ਨੇ ਦੱਸਿਆ ਕਿ ਹਰਿਆਣਾ 'ਚ ਇਸ ਸਾਲ ਸਵਾਈਨ ਫਲੂ ਕਾਰਨ 20 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਸ ਤੋਂ ਪੀੜਤ ਲੋਕਾਂ ਦੀ ਗਿਣਤੀ 130 ਤਕ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਸਰਕਾਰੀ ਅਤੇ ਨਿੱਜੀ ਦੋਵਾਂ ਸਕੂਲਾਂ ਨੂੰ ਸਲਾਹ ਜਾਰੀ ਕੀਤੀ ਗਈ ਹੈ ਕਿ ਸਵਾਈਨ ਫਲੂ ਦੇ ਲੱਛਣ ਵਾਲੇ ਵਿਦਿਆਰਥੀਆਂ ਨੂੰ 5 ਦਿਨ ਦੀ ਛੁੱਟੀ 'ਤੇ ਭੇਜ ਦਿੱਤਾ ਜਾਵੇ।
ਸੇਖੜੀ ਦਾ ਨਾਂ ਲਏ ਬਗੈਰ ਬਾਜਵਾ ਨੇ ਲਗਾਏ ਦੋਸ਼ (ਵੀਡੀਓ)
NEXT STORY