ਸੰਗਰੂਰ-ਸੰਗਰੂਰ 'ਚ ਵੋਟਾਂ ਪ੍ਰਸ਼ਾਸਨ ਵਲੋਂ ਕੀਤੇ ਗਏ ਵੱਡੇ-ਵੱਡੇ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦੋਂ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਮੋਮਬੱਤੀਆਂ ਦੀ ਰੌਸ਼ਨੀ ਹੇਠ ਵੋਟਾਂ ਪਾਉਣੀਆਂ ਪਈਆਂ। ਲੋਕਾਂ ਨੇ ਤਾਂ ਬੂਥਾਂ 'ਚ ਦੀਵਾਲੀ ਹੀ ਮਨਾ ਦਿੱਤੀ। ਇਸ ਬਾਰੇ ਜਦੋਂ ਸੁਪਰਵਾਈਜ਼ਰ ਸਵਰੂਪ ਸਿੰਘ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੁਣਨ ਵਾਲਾ ਸੀ।
ਇਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੰਗਰੂਰ 'ਚ ਚੋਣ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਜ਼ਿਆਦਾਤਰ ਬੂਥਾਂ ਤੋਂ ਬਿਜਲੀ ਗਾਇਬ ਹੈ। ਇਸ ਤੋਂ ਇਲਾਵਾ ਪੁਲਸ ਦੇ ਵਤੀਰੇ ਤੋਂ ਵੀ ਆਮ ਜਨਤਾ ਪਰੇਸ਼ਾਨ ਨਜ਼ਰ ਆਈ। ਫਿਲਹਾਲ ਇਸ ਦੇ ਬਾਵਜੂਦ ਵੀ ਲੋਕ ਵੋਟਾਂ ਪਾਉਣ ਜਾ ਰਹੇ ਹਨ।
ਬਾਰਸ਼ ਦੇ ਬਾਵਜੂਦ ਵੋਟਾਂ ਪਾਉਣ ਜਾ ਰਹੇ ਨੇ ਲੋਕ (ਵੀਡੀਓ)
NEXT STORY