ਬਰਨਾਲਾ-ਬਰਨਾਲਾ ਦੀਆਂ ਚਾਰ ਨਗਰ ਕੌਸਲਾਂ ਬਰਨਾਲਾ, ਧਨੌਲਾ, ਤਪਾ ਅਤੇ ਭਦੌੜ ਦੀਆਂ ਚੋਣਾ ਲਈ ਪੋਲਿੰਗ ਸਵੇਰੇ ਅਮਨ-ਅਮਾਨ ਨਾਲ ਸ਼ੁਰੂ ਹੋ ਗਈ। ਬਰਨਾਲਾ ਜ਼ਿਲੇ 'ਚ ਸਵੇਰ ਤੋਂ ਹੀ ਮੀਂਹ ਦਾ ਅਸਰ ਦੇਖਣ ਨੂੰ ਮਿਲਿਆ ਪਰ ਬਾਰਸ਼ ਦੇ ਬਾਵਜੂਦ ਚੋਣਾਂ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਪੋਲਿੰਗ ਬੂਥਾਂ ਉੱਪਰ ਵੋਟਰਾਂ ਦੀਆਂ ਵੱਡੀਆਂ-ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲੇ ਦੀਆਂ ਚਾਰ ਨਗਰ ਕੌਸਲਾਂ ਬਰਨਾਲਾ, ਧਨੌਲਾ, ਤਪਾ ਅਤੇ ਭਦੌੜ ਦੇ ਕੁੱਲ 69 ਵਾਰਡਾਂ ਲਈ ਮਤਦਾਨ ਹੋ ਰਿਹਾ ਹੈ, ਜਿਸ 'ਚ ਕੁੱਲ 245 ਉਮੀਦਵਾਰ ਚੋਣ ਮੈਦਾਨ |'ਚ ਅਪਣੀ ਕਿਸਮਤ ਅਜ਼ਮਾ ਰਹੇ ਹਨ। ਬਰਨਾਲਾ ਜ਼ਿਲੇ 'ਚ ਚੋਣਾਂ ਲਈ ਕੁੱਲ 110 ਪਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ 'ਚੋਂ 63 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਕੌਸਲ ਭਦੌੜ ਦੇ 2 ਵਾਰਡਾਂ ਅਤੇ ਤਪਾ ਦੇ ਇੱਕ ਵਾਰਡ ਦੀ ਚੋਣ ਇੱਕ ਇੱਕ ਉਮੀਦਵਾਰ ਹੋਣ ਕਾਰਨ ਚੋਣ ਨਹੀ ਹੋ ਰਹੀ ।ਬਰਨਾਲਾ ਜ਼ਿਲੇ ਦੀਆਂ ਚਾਰ ਨਗਰ ਕੌਂਸਲਾਂ 'ਚ ਪੋਲਿੰਗ 9.30 ਤੱਕ 10 ਫੀਸਦੀ ਹੋ ਚੁੱਕੀ ਹੈ ਅਤੇ ਫਿਲਹਾਲ ਵੋਟਾਂ ਸਖਤ ਸੁਰੱਖਿਆਂ ਪ੍ਰਬੰਧਾਂ ਅਧੀਨ ਅਮਨ-ਸ਼ਾਂਤੀ ਨਾਲ ਪੈ ਰਹੀਆਂ ਹਨ।
ਪੰਜਾਬ ਚੋਣਾਂ : ਹੁਣ ਤੱਕ ਕਿੰਨੇ ਫੀਸਦੀ ਪਈਆਂ ਵੋਟਾਂ
NEXT STORY