ਪਟਿਆਲਾ-ਪਟਿਆਲਾ ’ਚ ਚੱਲ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ’ਚ ਧੱਕਾਮੁੱਕੀ ਦੀਆਂ ਖਬਰਾਂ ਆ ਰਹੀਆਂ ਹਨ। ਪਟਿਆਲਾ ਦੇ ਵਾਰਡ ਨੰਬਰ-14 ’ਚ ਧੱਕਾਮੁੱਕੀ ਤੋਂ ਬਾਅਦ ਇੱਥੇ ਖੜ੍ਹੇ ਆਜ਼ਾਦ ਉਮੀਦਵਾਰ ਨੇ ਆਪਣੇ ਹਮਾਇਤੀਆਂ ਸਮੇਤ ਰੋਡ ਜਾਮ ਕਰ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਚੋਣਾਂ ਰੱਦ ਕਰਵਾ ਕੇ ਦੋਬਾਰਾ ਕਰਵਾਉਣ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 122 ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ ਸਵੇਰ 8 ਵਜੇ ਤੋਂ ਹੀ ਪੈਣੀਆਂ ਸ਼ੁਰੂ ਹੋ ਗਈਆਂ ਹਨ, ਇਸ ਦੌਰਾਨ ਲੋਕਾਂ ਵਿਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਲੋਕ ਆਪਣੇ ਵੋਟ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ ’ਤੇ ਪਹੁੰਚ ਰਹੇ ਹਨ। ਇਸ ਦੌਰਾਨ ਕਈ ਸ਼ਹਿਰਾਂ ਵਿਚ ਮੌਸਮ ਨੇ ਮਾਰ ਵੀ ਕੀਤੀ ਅਤੇ ਮੀਂਹ ਦੇ ਨਾਲ ਨਾਲ ਗੜੇ ਵੀ ਪਏ ਪਰ ਲੋਕਾਂ ’ਚ ਵੋਟਾਂ ਪਾਉਣ ਦਾ ਉਤਸ਼ਾਹ ਜਿਉਂ ਦਾ ਤਿਉਂ ਹੈ।
ਗੁਰਦਾਸਪੁਰ 'ਚ ਮੀਂਹ ਨੇ ਰੋਕੀ ਵੋਟਾਂ ਦੀ ਰਫਤਾਰ, ਵੋਟਿੰਗ ਬੰਦ
NEXT STORY