ਜਲੰਧਰ- ਅੱਜ ਦੇ ਸਮੇਂ 'ਚ ਨਾ ਕੇਵਲ ਨੌਜਵਾਨਾਂ 'ਚ ਵੋਟਾਂ ਪਾਉਣ ਦਾ ਸ਼ੌਕ ਹੈ ਸਗੋਂ ਬਜ਼ੁਰਗ ਵੀ ਘੱਟ ਨਹੀਂ ਹਨ। ਬਜ਼ੁਰਗਾਂ ਨੇ ਆਪਣੀ ਉਮਰ ਦਾ ਲਿਹਾਜ਼ ਨਾ ਕਰਦੇ ਹੋਏ ਅਤੇ ਨਾ ਹੀ ਮੀਂਹ ਦੀ ਪਰਵਾਹ ਕਰਦੇ ਹੋਏ ਵੋਟ ਪਾਉਣਾ ਜ਼ਰੂਰੀ ਸਮਝਿਆ। ਤੁਸੀਂ ਵੀ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਬਜ਼ੁਰਗ ਵੋਟ ਪਾਉਣ ਲਈ ਕਿਸੇ ਨਾ ਕਿਸੇ ਦਾ ਸਹਾਰਾ ਲੈ ਕੇ ਜ਼ਰੂਰ ਪੁੱਜੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 122 ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਵੋਟਾਂ ਪੈਣ ਦਾ ਕੰਮ ਸਵੇਰੇ ਤੋਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਲੋਕ ਪੂਰੇ ਉਤਸ਼ਾਹ ਨਾਲ ਪੋਲਿੰਗ ਬੂਥਾਂ 'ਤੇ ਵੋਟਾਂ ਪਾਉਣ ਲਈ ਪਹੁੰਚ ਰਹੇ ਹਨ। ਇਸ ਦੌਰਾਨ ਇਕ ਵਜੇ ਤਕ ਸਭ ਤੋਂ ਵੱਧ ਵੋਟਿੰਗ ਰਿਕਾਰਡ ਕੀਤੀ ਗਈ ਹੈ। ਪੁਲਸ ਪ੍ਰਸ਼ਾਸਨ ਵਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਪਟਿਆਲਾ ’ਚ ਵੋਟਾਂ ਦੌਰਾਨ ਮਾਹੌਲ ਗਰਮਾਇਆ, ਉਮੀਦਵਾਰਾਂ ’ਚ ਝੜਪ
NEXT STORY