ਨਵੀਂ ਦਿੱਲੀ(ਭਾਸ਼ਾ)¸ ਦੇਸ਼ ਦੇ ਕਈ ਸੂਬਿਆਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੇ ਸਵਾਈਨ ਫਲੂ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ 24 ਘੰਟਿਆਂ ਵਿਚ ਇਸ ਨਾਲ 51 ਹੋਰ ਵਿਅਕਤੀਆਂ ਦੇ ਮਰਨ ਮਗਰੋਂ ਮ੍ਰਿਤਕਾਂ ਦਾ ਅੰਕੜਾ 926 'ਤੇ ਪਹੁੰਚ ਗਿਆ, ਜਦ ਕਿ ਐੱਚ-1 ਐੱਨ-1 ਵਾਇਰਸ ਨੇ ਇਸ ਅਰਸੇ ਵਿਚ 800 ਤੋਂ ਵੱਧ ਵਿਅਕਤੀਆਂ ਨੂੰ ਆਪਣੀ ਗ੍ਰਿਫਤ ਵਿਚ ਲਿਆ, ਇਸ ਨਾਲ ਕੁਲ ਪ੍ਰਭਾਵਿਤਾਂ ਦੀ ਗਿਣਤੀ 16 ਹਜ਼ਾਰ ਤੋਂ ਟੱਪ ਗਈ। ਇਹ ਜਾਣਕਾਰੀ ਸਿਹਤ ਮੰਤਰਾਲਾ ਤੋਂ ਮਿਲੇ ਅੰਕੜਿਆਂ 'ਤੇ ਆਧਾਰਤ ਹੈ।
12 ਸਾਲਾ ਵਿਦਿਆਰਥੀ ਨੇ ਸਕੂਲ 'ਚ ਕੀਤੀ ਖੁਦਕੁਸ਼ੀ, ਅਧਿਆਪਕਾ ਗ੍ਰਿਫਤਾਰ
NEXT STORY