ਬਾਲੀਵੁੱਡ ਦੇ 200 ਕਰੋੜ ਲੱਗੇ ਦਾਅ 'ਤੇ
ਜੋਧਪੁਰ/ਨਵੀਂ ਦਿੱਲੀ(ਅਨਸ, ਇੰਟ.)—ਕਾਲੇ ਹਿਰਨ ਸ਼ਿਕਾਰ ਕੇਸ ਨਾਲ ਜੁੜੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ 'ਤੇ ਫੈਸਲਾ ਫਿਲਹਾਲ ਟਲ ਗਿਆ ਹੈ ਅਤੇ ਇਸ ਕੇਸ ਦੀ ਅਗਲੀ ਸੁਣਵਾਈ ਹੁਣ 3 ਮਾਰਚ ਨੂੰ ਹੋਵੇਗੀ। ਇਸ ਸੁਪਰ ਸਟਾਰ 'ਤੇ ਬਾਲੀਵੁੱਡ ਦੇ ਇਸ ਵੇਲੇ 200 ਕਰੋੜ ਰੁਪਏ ਦਾਅ 'ਤੇ ਲੱਗੇ ਹੋਏ ਹਨ। 49 ਸਾਲ ਦੇ ਸਲਮਾਨ ਖਾਨ ਇਸ ਵੇਲੇ ਗੁਜਰਾਤ ਦੇ ਰਾਜਕੋਟ ਦੇ ਨੇੜੇ ਗੋਂਦਲ ਵਿਚ ਹਨ ਅਤੇ ਸੂਰਜ ਬੜਜਾਤੀਆ ਦੀ ਫਿਲਮ 'ਪ੍ਰੇਮ ਰਤਨ ਧਨ ਪਾਓ' ਦੀ ਸ਼ੂਟਿੰਗ ਕਰ ਰਹੇ ਹਨ। ਉਨ੍ਹਾਂ ਦੀ ਦੂਸਰੀ ਫਿਲਮ 'ਬਜ਼ਰੰਗੀ ਭਾਈਜਾਨ', 'ਏਕ ਥਾਂ ਟਾਈਗਰ' ਦੇ ਨਿਰਦੇਸ਼ਕ ਕਬੀਰ ਖਾਨ ਬਣਾ ਰਹੇ ਹਨ। ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਪੋਸਟ ਪ੍ਰੋਡਕਸ਼ਨ ਦਾ ਕੰਮ ਚਲ ਰਿਹਾ ਹੈ। ਫਿਲਮ ਇਸ ਸਾਲ ਦੇ ਅੱਧ 'ਚ ਰਿਲੀਜ਼ ਹੋਣੀ ਹੈ।
6 ਮਹੀਨੇ ਹੋ ਗਏ, ਪੀ. ਐੱਮ. ਨੂੰ ਨਹੀਂ ਮਿਲਿਆ ਸਵਾਲ ਦਾ ਜਵਾਬ
NEXT STORY