ਨਵੀਂ ਦਿੱਲੀ(ਇੰਟ.)—ਆਮ ਆਦਮੀ ਨੂੰ ਭੁੱਲ ਜਾਓ, ਕਈ ਵਾਰ ਇਸ ਦੇਸ਼ ਦੇ ਪੀ.ਐੱਮ. ਨੂੰ ਹੀ ਕੁਝ ਸਵਾਲਾਂ ਦੇ ਜਵਾਬ ਲਈ 6 ਮਹੀਨਿਆਂ ਤੋਂ ਜ਼ਿਆਦਾ ਇੰਤਜ਼ਾਰ ਕਰਨਾ ਪੈਂਦਾ ਹੈ। 11 ਅਗਸਤ 2014 ਨੂੰ ਪੀ.ਐੱਮ. ਨਰਿੰਦਰ ਮੋਦੀ ਨੇ ਕਾਨੂੰਨ ਅਤੇ ਨਿਆਂ ਮੰਤਰਾਲਾ ਨੂੰ ਇਕ ਸਵਾਲ ਪੁੱਛਿਆ ਸੀ, ਜਿਸ ਦਾ ਜਵਾਬ ਉਨ੍ਹਾਂ ਨੂੰ ਅਜੇ ਤੱਕ ਨਹੀਂ ਮਿਲਿਆ।
ਲੋਕ ਸਭਾ ਵਿਚ ਪੁੱਛੇ ਗਏ ਪੀ. ਐੱਮ. ਦੇ ਸਵਾਲ ਨੂੰ 6 ਮਹੀਨੇ ਤੇ 13 ਦਿਨ ਹੋ ਗਏ ਹਨ ਅਤੇ ਉਨ੍ਹਾਂ ਨੂੰ ਅਜੇ ਤੱਕ ਇਸਦਾ ਉਤਰ ਨਹੀਂ ਮਿਲਿਆ ਹੈ। ਲੋਕ ਸਭਾ ਦੀ ਵੈੱਬਸਾਈਟ ਮੁਤਾਬਕ ਸਵਾਲ ਨੰਬਰ 4604 ਸਰਕਾਰੀ ਕਾਗਜ਼ਾਂ ਵਿਚ ਪਰਿਵਾਰਕ ਮੈਂਬਰਾਂ ਦਾ ਨਾਂ ਲਿਖਣ ਨੂੰ ਲੈ ਕੇ ਸੀ। ਇਹ ਸਵਾਲ 6 ਹਿੱਸਿਆਂ ਵਿਚ ਪੁੱਛਿਆ ਗਿਆ ਸੀ। ਉਸ ਸਮੇਂ ਰਵੀਸ਼ੰਕਰ ਪ੍ਰਸਾਦ ਦੇ ਕੋਲ ਸੂਚਨਾ ਅਤੇ ਸੰਚਾਰ ਮੰਤਰਾਲੇ ਦੇ ਨਾਲ ਕਾਨੂੰਨ ਅਤੇ ਨਿਆਂ ਮੰਤਰਾਲਾ ਵੀ ਸੀ। ਪ੍ਰਸਾਦ ਨੇ ਪ੍ਰੋਟੋਕਾਲ ਦੇ ਤਹਿਤ ਇਸਦਾ ਜਵਾਬ ਦਿੱਤਾ ਸੀ,''ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸਦਨ 'ਚ ਰੱਖੀ ਜਾਵੇਗੀ।'' ਇਸ ਤੋਂ ਬਾਅਦ ਹੁਣ ਤੱਕ ਪੀ. ਐੱਮ. ਦੇ ਸਵਾਲ ਦਾ ਜਵਾਬ ਨਹੀਂ ਮਿਲਿਆ ਹੈ।
ਰਾਹੁਲ ਗਾਂਧੀ ਕਿਥੇ ਹਨ, ਚਰਚਾਵਾਂ ਦਾ ਜ਼ੋਰ
NEXT STORY