ਨਵੀਂ ਦਿੱਲੀ— ਉਂਝ ਤਾਂ ਘੁੰਮਣ-ਫਿਰਨ ਵਾਲੇ ਲੋਕਾਂ ਹਮੇਸ਼ਾ ਹੀ ਆਪਣੇ ਸਫਰ ਨੂੰ ਸ਼ਾਨਦਾਰ ਕਰਨ ਲਈ ਆਪਣੇ ਵਾਹਨਾਂ 'ਤੇ ਜਾਣਾ ਪਸੰਦ ਕਰਦੇ ਹਨ ਪਰ ਇਸ ਸ਼ਾਨਦਾਰ ਟ੍ਰੇਨ ਦੀ ਟਿਕਟ ਮਿਲ ਜਾਵੇ ਤਾਂ ਕੀ ਕਹਿਣੇ। ਮਹਾਰਾਜਾ ਐਕਸਪ੍ਰੈੱਸ ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਵੱਲੋਂ ਚਲਾਈ ਜਾਣ ਵਾਲੀ ਇਹ ਟ੍ਰੇਨ ਦੁਨੀਆ ਦੀ ਸਭ ਤੋਂ ਲਗਜ਼ਰੀ ਟ੍ਰੇਨ ਹੈ। ਇਸ ਟ੍ਰੇਨ ਦਾ ਕਿਰਾਇਆ 1, 81, 375 ਰੁਪਏ ਤੋਂ ਲੈ ਕੇ ਕਰੀਬ 14,77,184 ਰੁਪਏ ਤੱਕ ਹੈ। ਇਹ ਟ੍ਰੇਨ ਕਰੀਬ 5 ਰੂਟਾਂ 'ਤੇ ਚੱਲਦੀ ਹੈ ਅਤੇ 12 ਮੰਜ਼ਿਲਾਂ 'ਤੇ ਜਾ ਕੇ ਰੁਕਦੀ ਹੈ। ਮੁਸਾਫਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਕਾਰਨ ਇਹ ਟ੍ਰੇਨ ਦੁਨੀਆ ਦੀ ਸਭ ਤੋਂ ਲਗਜ਼ਰੀ ਟ੍ਰੇਨ ਹੋਣ ਦਾ ਮਾਣ ਤਿੰਨ ਵਾਰ ਹਾਸਲ ਕਰ ਚੁੱਕੀ ਹੈ।
ਮਹਾਰਾਜਾ ਐਕਸਪ੍ਰੈੱਸ ਵਿਚ ਆਧੁਨਿਕ ਸੁੱਖ-ਸਹੂਲਤਾਂ ਮੌਜੂਦ ਹਨ, ਜਿਵੇਂ ਲਾਈਵ ਟੈਲੀਵਿਜ਼ਨ, ਵਾਈ-ਫਾਈ, ਅਟੈਚ ਬਾਥਰੂਮ, ਡਾਈਨਿੰਗ ਕਾਰ, ਬਾਰ ਤੇ ਲਾਂਜ ਆਦਿ ਦੀ ਸਹੂਲਤ ਇਸ ਟ੍ਰੇਨ ਵਿਚ ਮੌਜੂਦ ਹੈ।
'ਪ੍ਰਭੂ' ਤੇਰੇ ਹੀ ਭਰੋਸੇ ਹੈ ਭਾਰਤੀ ਰੇਲਵੇ
NEXT STORY