ਬਾਡਮੇਰ— ਰੇਲ ਮੰਤਰੀ ਸੁਰੇਸ਼ ਪ੍ਰਭੂ ਵੀਰਵਾਰ ਨੂੰ ਰੇਲ ਬਜਟ ਪੇਸ਼ ਕਰਨ ਜਾ ਰਹੇ ਹਨ। ਬਜਟ 'ਚ ਮੁੱਖ ਜ਼ੋਰ ਸਹੂਲਤਾਂ, ਸੁਰੱਖਿਆ ਅਤੇ ਖਾਣ-ਪੀਣ 'ਤੇ ਦਿੱਤਾ ਜਾ ਰਿਹਾ ਹੈ, ਪਰ ਰੇਲਵੇ ਦੀ ਜੋ ਹਾਲਤ ਹੈ ਉਸ ਨੂੰ ਦੇਖ ਕੇ ਇਹੀ ਕਿਹਾ ਦੈ ਸਕਦਾ ਹੈ, 'ਪ੍ਰਭੂ' ਰੇਲਵੇ ਤੇਰੇ ਹੀ ਭਰੋਸੇ ਹੈ।
ਜੀ ਹਾਂ, ਰਾਜਸਥਾਨ ਦੇ ਬਾਡਮੇਰ 'ਚ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ, ਇਕ ਰੇਲਗੱਡੀ ਜੋ ਬਾਡਮੇਰ ਤੋਂ ਚੱਲੀ ਅਤੇ ਉੱਤਰਲਈ ਤੱਕ ਬਿਨ੍ਹਾਂ ਇੰਜਣ ਤੋਂ 20 ਕਿਲੋਮੀਟਰ ਤੱਕ ਦੌੜੀ। ਰੇਲ ਦਾ ਡੱਬਾ ਬਿਨ੍ਹਾਂ ਇੰਜਣ ਦੇ ਪਟਰੀ 'ਤੇ ਦੌੜਦਾ ਰਿਹਾ। ਹਾਲਾਂਕਿ ਵਿਚ ਕਈ ਸਟੇਸ਼ਨ ਆਏ, ਪਰ ਇਕ ਵਾਰ ਜੋ ਡੱਬਾ ਇੰਜਣ ਤੋਂ ਛੁਟ ਜਾਂਦਾ ਹੈ ਤਾਂ ਫਿਰ ਉਸ ਨੂੰ ਕੌਣ ਰੋਕ ਸਕਦਾ ਹੈ।
ਬਿਨ੍ਹਾਂ ਇੰਜਣ ਦੇ ਪਟਰੀ 'ਤੇ ਦੌੜਦੀ ਰੇਲਗੱਡੀ ਦੀ ਇਕ ਸਟੇਸ਼ਨ 'ਤੇ ਲੋਕਾਂ ਨੇ ਮੋਬਾਇਲ ਰਾਹੀਂ ਵੀਡੀਓ ਬਣਾ ਲਈ। ਰੇਲ ਦਾ ਨਾਂ ਯਸ਼ਵੰਤਪੁਰ ਐਕਸਪ੍ਰੈਸ ਸੀ। ਤਕਰੀਬਨ 20 ਕਿਲੋਮੀਟਰ ਤੋਂ ਬਾਅਦ ਬਿਨ੍ਹਾਂ ਇੰਜਣ ਦਾ ਡੱਬਾ ਇਕ ਕੰਧ ਨਾਲ ਜਾ ਕੇ ਟਕਰਾਇਆ। ਜਿਸ ਕੰਧ ਨਾਲ ਰੇਲ ਦਾ ਡੱਬਾ ਟਕਰਾਇਆ ਉਹ ਦਰਅਸਲ ਏਅਰਫੋਰਸ ਦੀ ਕੰਧ ਸੀ। ਹਾਲਾਂਕਿ ਇਸ ਹਾਦਸੇ 'ਚ ਕਿਸੇ ਦੀ ਜਾਨ ਨਹੀਂ ਗਈ ਹੈ। ਪਰ ਇਸ ਘਟਨਾ ਨੇ ਰੇਲਵੇ ਦੀ ਸੁਰੱਖਿਆ ਵਿਵਸਥਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸੱਚੀ ਭਾਰਤੀ ਰੇਲਵੇ 'ਪ੍ਰਭੂ' ਤੇਰੇ ਹੀ ਭਰੋਸੇ ਹੈ।
ਰੇਲ ਬਜਟ ਤੋਂ ਪਹਿਲਾਂ ਜਾਣੇ ਰੇਲ ਮੰਤਰੀ ਬਾਰੇ ਕੁਝ ਖਾਸ ਗੱਲਾਂ ਬਾਰੇ
NEXT STORY