ਜੋਧਪੁਰ- ਯੌਨ ਸ਼ੋਸ਼ਣ ਦੇ ਦੋਸ਼ 'ਚ ਆਸਾ ਰਾਮ ਜੋਧਪੁਰ ਦੀ ਜੇਲ ਵਿਚ ਬੰਦ ਹੈ। ਇਕ ਵਾਰ ਫਿਰ ਉਸ ਨੂੰ ਕੋਰਟ ਵਿਚ ਪੇਸ਼ੀ ਲਈ ਲਿਜਾਇਆ ਗਿਆ। ਉਸ ਦੇ ਸਮਰਥਕਾਂ ਨੇ ਬੁੱਧਵਾਰ ਨੂੰ ਫਿਰ ਤੋਂ ਹੰਗਾਮਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲਸ ਨੇ ਸਮਰਥਕਾਂ 'ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਆਸਾ ਰਾਮ ਦਾ ਇਕ ਭਗਤ ਮਹਿਲਾ ਪੁਲਸ ਕਰਮੀ ਨਾਲ ਭਿੜ ਗਿਆ ਅਤੇ ਜੰਮ ਕੇ ਕੁੱਟਮਾਰ ਕੀਤੀ। ਇਹ ਦੇਖ ਕੇ ਡਿਊਟੀ 'ਤੇ ਤਾਇਨਾਤ ਹੋਰ ਪੁਲਸ ਕਰਮੀ ਆਏ ਅਤੇ ਕਿਸੇ ਤਰ੍ਹਾਂ ਮਹਿਲਾ ਪੁਲਸ ਕਰਮੀ ਨੂੰ ਬਚਾਇਆ ਗਿਆ ਅਤੇ ਫਿਰ ਦੋਸ਼ੀ ਵਿਅਕਤੀ ਦੀ ਕੁੱਟਮਾਰ ਕੀਤੀ ਗਈ।
ਆਸਾ ਰਾਮ ਦੀ ਇਕ ਝਲਕ ਪਾਉਣ ਲਈ ਉਨ੍ਹਾਂ ਦੇ ਸਮਰਥਕ ਇਸ ਕਦਰ ਹਾਵੀ ਹੋ ਜਾਂਦੇ ਹਨ ਕਿ ਉਹ ਪੁਲਸ ਨਾਲ ਵੀ ਜਾ ਲੜਦੇ ਹਨ। ਪਿਛਲੇ ਵਾਰ ਵੀ ਆਸਾ ਰਾਮ ਨੂੰ ਜਦੋਂ ਪੇਸ਼ੀ ਲਈ ਲਿਜਾਇਆ ਗਿਆ ਸੀ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਵੀ ਇਸ ਤਰ੍ਹਾਂ ਝੜਪ ਕੀਤੀ ਸੀ।
ਇਹ ਹੈ ਦੁਨੀਆ ਦੀ ਸਭ ਤੋਂ ਲਗਜ਼ਰੀ ਟ੍ਰੇਨ, ਦੇਖੋ ਇਸ ਦੀਆਂ ਅੰਦਰਲੀਆਂ ਸ਼ਾਨਦਾਰ ਤਸਵੀਰਾਂ
NEXT STORY