ਨਵੀਂ ਦਿੱਲੀ- ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਾਂਗਰਸ ਨੇਤਾ ਰਾਜ ਬੱਬਰ ਸਾਰੀਆਂ ਮਰਿਆਦਾਂ ਭੁੱਲ ਗਏ ਅਤੇ ਪੀ.ਐਮ ਮੋਦੀ 'ਤੇ ਇਤਰਾਜ਼ਯੋਗ ਟਿੱਪਣੀ ਦੀ ਵਰਤੋਂ ਕੀਤੀ।
ਮੋਦੀ ਸਰਕਾਰ ਦੇ ਜ਼ਮੀਨੀ ਐਕਵਾਇਰ ਬਿੱਲ ਖਿਲਾਫ ਕਾਂਗਰਸ ਨੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਰਾਜ ਬੱਬਰ, ਪੀ.ਐਲ ਪੂਨੀਆ ਅਤੇ ਸ਼੍ਰੀ ਪ੍ਰਕਾਸ਼ ਜਾਇਸਵਾਲ ਸਮੇਤ ਕਈ ਨੇਤਾਵਾਂ ਨੇ ਹਿੱਸਾ ਲਿਆ। ਪਰ ਰਾਜ ਬੱਬਰ ਪੀ.ਐਮ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਤੂ-ਤੜਾਕ 'ਤੇ ਉਤਰ ਆਏ।
ਕਾਂਗਰਸ ਦੇ 'ਜ਼ਮੀਨ ਵਾਪਸੀ ਅੰਦੋਲਨ' ਦੌਰਾਨ ਮੰਚ 'ਤੇ ਮੌਜੂਦ ਰਾਜ ਬੱਬਰ ਨੇ ਕਿਹਾ ਕਿ ਨਰਿੰਦਰ ਮੋਦੀ ਕਿਸਾਨਾਂ ਦੀ ਜ਼ਮੀਨ 4.5 ਕਰੋੜ 'ਚ ਉਨ੍ਹਾਂ ਦਾ ਸੂਟ ਖਰੀਦਣ ਵਾਲੇ ਲੋਕਾਂ ਨੂੰ ਗਿਫਟ ਕਰਨਾ ਚਾਹੁੰਦਾ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਨਰਿੰਦਰ ਦਾਮੋਦਰ ਦਾਸ ਮੋਦੀ ਨੂੰ ਕਿ ਤੂੰ ਕੀ ਜਾਣਦਾ ਹੈ। ਤੂ ਸਿਰਫ ਕਾਰਪੋਰੇਟਰਾਂ ਤੋਂ ਆਪਣੇ ਸੂਟ ਦੀ ਬੋਲੀ 4.5 ਕਰੋੜ 'ਚ ਲਗਣਾਉਣਾ ਜਾਣਦਾ ਹੈ। ਇੱਥੇ ਉਹ ਕਿਸਾਨ ਬੈਠੇ ਹਨ ਜਿਨ੍ਹਾਂ ਦੇ ਪੁੱਤਰ ਸਰਹੱਦਾਂ 'ਤੇ ਤਾਇਨਾਤ ਹਨ। ਮੋਦੀ ਤੈਨੂੰ ਕੀ ਪਤਾ ਹੈ।
ਬੰਦੂਕ ਦਾ ਡਰ ਦਿਖਾ ਕੇ ਕੀਤਾ ਦੋ ਬੱਚੀਆਂ ਨਾਲ ਬਲਾਤਕਾਰ
NEXT STORY