ਮੁੰਬਈ- ਰੇਲ ਬਜਟ ਨੇ ਬਾਜ਼ਾਰ ਨੂੰ ਨਿਰਾਸ਼ ਕੀਤਾ। ਐੱਕਸਪਾਇਰੀ ਦੇ ਦਿਨ ਭਾਰੀ ਬਿਕਵਾਲੀ ਨਾਲ ਬਾਜ਼ਾਰ ਲਗਭਗ 1 ਫੀਸਦੀ ਗਿਰਾਵਟ ਦੇ ਨਾਲ ਬੰਦ ਹੋਏ ਹਨ। ਸੈਂਸੈਕਸ 250 ਅੰਕਾਂ ਤੋਂ ਜ਼ਿਆਦਾ ਹੇਠਾਂ ਆਏ, ਜਦੋਂਕਿ ਨਿਫਟੀ 8700 ਦੇ ਹੇਠਾਂ ਫਿਸਲ ਗਿਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਬੀ.ਐੱਸ.ਈ. ਦੇ ਮਿਡਕੈਪ ਅਤੇ ਸਮਾਲਕੈਪ ਇੰਡੈਕਸ 0.75 ਫੀਸਦੀ ਟੁੱਟ ਕੇ ਬੰਦ ਹੋਏ ਹਨ। ਜਦੋਂਕਿ ਆਟੋ, ਆਈ.ਟੀ., ਕੈਪੀਟਲ ਗੁਡਸ, ਫਾਰਮਾ ਅਤੇ ਮੈਟਲ ਸ਼ੇਅਰਾਂ ਨੂੰ ਨੁਕਸਾਨ ਨਾਲ ਬਾਜ਼ਾਰ 'ਚ ਦਬਾਅ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਰੀਅਲਟੀ 'ਚ ਸ਼ੇਅਰਾਂ 'ਚ ਮਾਮੂਲੀ ਖਰੀਦਾਰੀ ਨਜ਼ਰ ਆਈ।
ਅੰਤ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲੀ ਪ੍ਰਮੁੱਖ ਇੰਡੈਕਸ ਸੈਂਸੈਕਸ 261 ਅੰਕ ਯਾਨੀ ਕਿ 0.9 ਫੀਸਦੀ ਦੀ ਕਮਜ਼ੋਰੀ ਦੇ ਨਾਲ 28746.6 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 83.4 ਅੰਕ ਯਾਨੀ ਕਿ 1 ਫੀਸਦੀ ਡਿਗ ਕੇ 8683.8 ਦੇ ਪੱਧਰ 'ਤੇ ਬੰਦ ਹੋਇਆ ਹੈ।
ਵਟਸਐਪ (whatsapp) ਨੇ ਲਾਂਚ ਹੋਣ ਤੋਂ ਪਹਿਲਾਂ ਹੀ ਇਹ ਸ਼ਾਨਦਾਰ ਫੀਚਰ ਕੀਤਾ ਬੰਦ!(ਤਸਵੀਰਾਂ)
NEXT STORY