ਨਵੀਂ ਦਿੱਲੀ- ਕਈ ਦਿਨਾਂ ਤੋਂ ਵਟਸਐਪ ਦੇ ਵਾਇਸ ਕਾਲਿੰਗ ਫੀਚਰ ਦੀਆਂ ਖਬਰਾਂ ਨਾਲ ਬਾਜ਼ਾਰ ਗਰਮ ਹੈ। ਕੁਝ ਲੋਕਾਂ ਦੇ ਮੋਬਾਈਲ 'ਤੇ ਵਟਸਐਪ ਵਾਇਸ ਕਾਲਿੰਗ ਫੀਚਰ ਆ ਗਿਆ ਹੈ ਪਰ ਅਜੇ ਵੀ ਕਈ ਢੇਰਾਂ ਯੂਜ਼ਰਸ ਹਨ ਜੋ ਇਸ ਦਾ ਇੰਤਜ਼ਾਰ ਕਰ ਰਹੇ ਹਨ। ਵਟਸਐਪ ਨੇ ਅਜੇ ਇਹ ਸਹੂਲਤ ਆਪਣੇ ਸਾਰੇ ਯੂਜ਼ਰਸ ਨੂੰ ਨਹੀਂ ਦਿੱਤੀ ਹੈ। ਜੇਕਰ ਤੁਹਾਨੂੰ ਹੁਣ ਤਕ ਇਹ ਫੀਚਰ ਨਹੀਂ ਮਿਲਿਆ ਹੈ ਤਾਂ ਇਸ ਦਾ ਕਾਰਨ ਇਹ ਹੈ ਕਿ ਵਟਸਐਪ ਦਾ ਵਾਇਸ ਕਾਲਿੰਗ ਫੀਚਰ ਇਨਵਾਈਟ 'ਤੇ ਆਧਾਰਿਤ ਹੈ।
ਵਟਸਐਪ ਨੇ ਇਹ ਫੀਚਰ ਟੈਸਟ ਕਰਨ ਲਈ ਸ਼ੁਰੂ ਕੀਤਾ ਸੀ। ਇਸ ਦੌਰਾਨ ਜਿਨ੍ਹਾਂ ਯੂਜ਼ਰਸ ਨੂੰ ਵਾਇਸ ਕਾਲਿੰਗ ਮਿਲਾ ਉਹ ਇਸ ਦਾ ਫਾਇਦਾ ਚੁੱਕ ਸਕਦੇ ਹਨ ਪਰ ਹੁਣ ਵਟਸਐਪ ਨੇ ਇਸ ਫੀਚਰ ਨੂੰ ਡਿਸਏਬਲ ਕਰ ਦਿੱਤਾ ਹੈ। ਦਰਅਸਲ ਵਟਸਐਪ ਦੀ ਇਹ ਵਾਇਸ ਕਾਲਿੰਗ ਸਰਵਿਸ ਸਿਰਫ ਵਟਸਐਪ ਦੀ ਆਫੀਸ਼ਿਅਲ ਸਾਈਟ ਤੋਂ ਡਾਊਨਲੋਡ ਕੀਤੇ ਗਏ 2.11.531 ਵਰਜ਼ਨ ਅਤੇ ਗੂਗਲ ਪਲੇ ਸਟੋਰ 'ਤੇ ਵਟਸਐਪ ਦੇ 2.11.528 ਵਰਜ਼ਨ 'ਤੇ ਹੀ ਉਪਲੱਬਧ ਹੈ।
ਫਿਲਹਾਲ ਇਸ ਫੀਚਰ ਨੂੰ ਆਫੀਸ਼ਿਅਲ ਲਾਂਚ ਨਹੀਂ ਕੀਤਾ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਵਟਸਐਪ ਦਾ ਵਾਇਸ ਕਾਲਿੰਗ ਫੀਚਰ ਮਿਲਿਆ ਹੈ ਉਹ ਆਪਣੇ ਕਾਨਟੈਕਟਸ ਨੂੰ ਵਟਸਐਪ 'ਤੇ ਕਾਲ ਕਰਕੇ ਇਨਵਾਈਟ ਕਰ ਸਕਦੇ ਹਨ ਪਰ ਇਹ ਸਹੂਲਤ ਸਿਰਫ ਕੁਝ ਦੇਰ ਲਈ ਹੀ ਸੀ। ਇਸ ਦੇ ਬਾਅਦ ਇਸ ਨੂੰ ਡਿਸੇਬਲ ਕਰ ਦਿੱਤਾ ਗਿਆ। ਖਬਰਾਂ ਅਨੁਸਾਰ ਵਟਸਐਪ ਦੀ ਵਾਇਸ ਕਾਲਿੰਗ ਦੀ ਕੁਆਲਿਟੀ ਬਹੁਤ ਵਧੀਆ ਹੈ।
ਇਸ ਲਈ ਅੱਛੇ ਦਿਨਾਂ ਤੋਂ ਪਹਿਲਾਂ ਆ ਗਏ ਭਾਜਪਾ ਦੇ ਬੁਰੇ ਦਿਨ
NEXT STORY