ਨਵੀਂ ਦਿੱਲੀ- ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ 15 ਫਰਵਰੀ ਤੱਕ ਕਰੀਬ 76.83 ਕਰੋੜ ਆਧਾਰ ਗਿਣਤੀ ਬਣਾਈ ਗਈ ਹਨ ਅਤੇ ਇਸ ਸਾਲ ਜਨਵਰੀ ਤੱਕ ਕਰੀਬ 5,512.18 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਯੋਜਨਾ ਰਾਜਮੰਤਰੀ ਰਾਓ ਇੰਦਰਜੀਤ ਸਿੰਘ ਨੇ ਕੱਲ ਰਾਜ ਸਭਾ ਨੂੰ ਇਕ ਲਿਖਤੀ ਜਵਾਬ 'ਚ ਦੱਸਿਆ ਸੀ ਕਿ 15 ਫਰਵਰੀ 2015 ਤੱਕ 121.01 ਕਰੋੜ ਦੀ ਆਬਾਦੀ (ਸਾਲ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ) 'ਚੋਂ ਕੁਲ 76.83 ਕਰੋੜ ਆਧਾਰ ਗਿਣਤੀ ਬਣਾਈ ਗਈ ਹੈ। ਮੰਤਰੀ ਨੇ ਕਿਹਾ ਸਰਕਾਰ ਨੇ ਸਾਲ 2009-17 ਤੱਕ ਦੀ ਮਿਆਦ ਲਈ 13,663.22 ਕਰੋੜ ਰੁਪਏ ਦੀ ਵਿਵਸਥਾ ਨੂੰ ਮਨਜ਼ੂਰੀ ਦਿੱਤੀ ਹੈ ਜਿਸ 'ਚੋਂ 31 ਜਨਵਰੀ 2015 ਤੱਕ 5,512.18 ਕਰੋੜ ਰੁਪਏ ਦੀ ਵਿਵਸਥਾ ਹੋਈ ਹੈ।
9 ਮਾਰਚ ਨੂੰ ਐਪਲ (Apple) ਲਾਂਚ ਕਰੇਗਾ ਆਪਣਾ ਇਹ ਸ਼ਾਨਦਾਰ ਨਵਾਂ ਗੈਜੇਟ (ਦੇਖੋ ਤਸਵੀਰਾਂ)
NEXT STORY