ਨਵੀਂ ਦਿੱਲੀ- ਐਪਲ ਦੀ ਨਵੀਂ ਆਈਵਾਚ (iWatch) ਜਲਦੀ ਹੀ ਲਾਂਚ ਹੋਣ ਵਾਲੀ ਹੈ। ਕੰਪਨੀ ਨੇ 9 ਮਾਰਚ ਨੂੰ ਹੋਣ ਵਾਲੇ ਇਕ ਈਵੈਂਟ ਦੇ ਇਨਵੀਟੇਸ਼ਨ ਭੇਜਣੇ ਸ਼ੁਰੂ ਕਰ ਦਿੱਤੇ ਹਨ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਐਪਲ ਦੀ ਆਈਵਾਚ ਅਪ੍ਰੈਲ 'ਚ ਲਾਂਚ ਹੋਵੇਗੀ, ਪਰ ਤਾਜ਼ਾ ਰਿਪੋਰਟ ਅਨੁਸਾਰ ਹੁਣ 9 ਮਾਰਚ ਨੂੰ ਲਾਂਚਿੰਗ ਈਵੈਂਟ ਹੋਵੇਗਾ।
ਐਪਲ ਨੇ ਈਵੈਂਟ ਦੇ ਇਨਵੀਟੇਸ਼ਨ 'ਚ ਇਹ ਸਪੇਸੀਫਾਈ ਨਹੀਂ ਕੀਤਾ ਹੈ ਕਿ ਇਸ ਈਵੈਂਟ 'ਚ ਕਿਹੜਾ ਗੈਜੇਟ ਲਾਂਚ ਹੋਵੇਗਾ। ਇਨਵੀਟੇਸ਼ਨ 'ਚ ਸਿਰਫ ਸਪਰਿੰਗ ਫਾਰਵਰਡ ਲਿੱਖਿਆ ਗਿਆ ਹੈ। ਇਸ ਨੂੰ ਸਮਾਰਟਵਾਚ ਲਾਂਚਿੰਗ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਐਪਲ ਦੀ ਨਵੀਂ ਸਮਾਰਟਵਾਚ ਕੰਜ਼ਿਊਮਰਸ ਨੂੰ ਈ-ਮੇਲ ਚੈਕ ਕਰਨੇ ਦੀ ਸਹੂਲਤ ਦੇਵੇਗੀ। ਇਸ ਦੇ ਇਲਾਵਾ ਐਪਲ ਪੇਅ ਵੀ ਹੋਵੇਗਾ ਜਿਸ ਦੀ ਰਿਟੇਲ ਸਟੋਰਸ 'ਤੇ ਪੇਮੈਂਟ ਲਈ ਵਰਤੋਂ ਕੀਤੀ ਜਾ ਸਕੇਗੀ।
ਇਸ ਦੇ ਨਾਲ ਹੀ ਹੈਲਥ ਦੀ ਜਾਣਕਾਰੀ ਪਰਸਨਲ ਜਾਣਕਾਰੀ ਅਤੇ ਬਹੁਤ ਸਾਰੇ ਫੀਚਰਸ ਹੋਣਗੇ। ਐਪਲ ਆਈਪੈਡ ਦੀ ਲਾਂਚਿੰਗ (2010) ਦੇ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਕੰਪਨੀ ਕੋਈ ਇਕ ਦਮ ਨਵਾਂ ਪ੍ਰੋਡਕਟ ਲਾਂਚ ਕਰੇਗੀ।
ਆਰ.ਬੀ.ਆਈ. ਦੇ ਰੁਪਏ ਦੀ ਸੰਦਰਭ ਦਰ
NEXT STORY