ਲਖਨਊ, ਇਕ ਹਿੰਮਤ ਭਰੀ ਵਾਰਦਾਤ ਵਿਚ ਮੋਟਰਸਾਈਕਲ ਸਵਾਰ ਅਣਪਛਾਤੇ ਬਦਮਾਸ਼ਾਂ ਨੇ ਅੱਜ ਇਕ ਏ. ਟੀ. ਐੱਮ. ਵਿਚ ਤਾਇਨਾਤ ਦੋ ਸੁਰੱਖਿਆ ਮੁਲਾਜ਼ਮਾਂ ਅਤੇ ਨਕਦੀ ਭਰਨ ਆਏ ਇਕ ਕਰਮਚਾਰੀ ਦੀ ਤਾਬੜਤੋੜ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਅਤੇ 50 ਲੱਖ ਰੁਪਏ ਨਾਲ ਭਰਿਆ ਬਕਸਾ ਲੈ ਕੇ ਦੌੜ ਗਏ। ਘਟਨਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬਹੁਤ ਹੀ ਰੁਝੇਵੇਂ ਭਰੇ ਹਸਨਗੰਜ ਖੇਤਰ ਦੀ ਹੈ। ਸੀਨੀਅਰ ਪੁਲਸ ਸੁਪਰਡੈਂਟ ਯਸ਼ਸਵੀ ਯਾਦਵ ਨੇ ਦੱਸਿਆ ਕਿ ਲਖਨਊ ਯੂਨੀਵਰਸਿਟੀ ਦੇ ਨੇੜੇ ਬਾਬੂਗੰਜ ਇਲਾਕੇ ਵਿਚ ਇਕ ਨਿੱਜੀ ਬੈਂਕ ਦੇ ਏ. ਟੀ. ਐੱਮ. ਵਿਚ ਕੁਝ ਲੋਕ ਨਕਦੀ ਭਰਨ ਲਈ ਆਏ ਹਨ, ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਏ. ਟੀ. ਐੱਮ. ਦੇ ਬਾਹਰ ਖੜ੍ਹੇ ਦੋ ਸੁਰੱਖਿਆ ਮੁਲਾਜ਼ਮਾਂ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਜਧਾਨੀ 'ਚ ਸਨਸਨੀ ਫੈਲਾ ਦੇਣ ਵਾਲੀ ਇਸ ਘਟਨਾ ਵਿਚ ਬਦਮਾਸ਼ਾਂ ਨੇ ਏ. ਟੀ. ਐੱਮ. ਵਿਚ ਦਾਖਲ ਹੋ ਕੇ ਨਕਦੀ ਭਰ ਰਹੇ ਇਕ ਮੁਲਾਜ਼ਮ ਨੂੰ ਵੀ ਗੋਲੀ ਮਾਰ ਦਿੱਤੀ। ਉਸਨੂੰ ਟਰੋਮਾ ਸੈਂਟਰ ਲਿਜਾਇਆ ਗਿਆ। ਜਿਥੇ ਇਲਾਜ ਦੇ ਦੌਰਾਨ ਉਸ ਦੀ ਵੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਅਨਿਲ ਸਿੰਘ (40), ਅਰੁਣ ਕੁਮਾਰ (45) ਅਤੇ ਅਵਿਨਾਸ਼ ਸ਼ੁਕਲਾ (35) ਸ਼ਾਮਲ ਹਨ।
ਦਿੱਲੀ ਪੁਲਸ ਨੇ ਆਰ. ਆਈ. ਐੱਲ. ਦੇ ਪ੍ਰੈਜ਼ੀਡੈਂਟ ਤੋਂ ਕੀਤੀ ਪੁੱਛਗਿੱਛ
NEXT STORY