ਨਵੀਂ ਦਿੱਲੀ, ਕਾਰਪੋਰੇਟ ਜਾਸੂਸੀ ਮਾਮਲੇ ਵਿਚ ਜਾਂਚ ਦਾ ਸੇਕ ਹੁਣ ਵੱਡੇ ਲੋਕਾਂ ਤੱਕ ਪਹੁੰਚਣ ਲੱਗਾ ਹੈ। ਦਿੱਲੀ ਪੁਲਸ ਨੇ ਇਸ ਮਾਮਲੇ ਵਿਚ ਆਰ. ਆਈ. ਐੱਲ. ਦੇ ਪ੍ਰੈਜ਼ੀਡੈਂਟ (ਕਾਰਪੋਰੇਟ ਅਫੇਅਰਸ) ਸ਼ੰਕਰ ਅਦਾਵਲ ਤੋਂ ਗੈਰ-ਰਸਮੀ ਪੁੱਛਗਿੱਛ ਕੀਤੀ ਹੈ। ਦਿੱਲੀ ਪੁਲਸ ਨੇ ਵੀਰਵਾਰ ਨੂੰ ਉਨ੍ਹਾਂ ਦੇ ਆਫਿਸ ਵਿਚ ਰੇਡ ਕਰਕੇ ਉਨ੍ਹਾਂ ਦਾ ਕੰਪਿਊਟਰ ਵੀ ਸੀਜ਼ ਕਰ ਲਿਆ। ਸੂਤਰਾਂ ਅਨੁਸਾਰ ਦੋ ਹੋਰ ਐਨਰਜੀ ਕੰਪਨੀਆਂ ਦੇ ਆਫਿਸ ਵਿਚ ਰੇਡ ਕੀਤੀ ਗਈ ਅਤੇ ਉਥੋਂ ਵੀ ਕਾਗਜ਼ਾਤ ਜ਼ਬਤ ਕੀਤੇ ਗਏ ਹਨ। ਅਦਾਵਲ, ਆਰ. ਆਈ. ਐੱਲ. (ਰਿਲਾਇੰਸ ਇੰਡਸਟਰੀ ਲਿਮਟਿਡ) ਦੇ 4-ਜੀ ਪ੍ਰੋਜੈਕਟ-ਰਿਲਾਇੰਸ ਜੀਓ ਦੇ ਰੈਗੂਲੇਟਰੀ ਐਂਡ ਕਾਰਪੋਰੇਟ ਅਫੇਅਰਸ ਦੇ ਵੀ ਹੈੱਡ ਹਨ। ਅਦਾਲਤ ਨੂੰ ਜਲਦੀ ਹੀ ਪੁੱਛਗਿੱਛ ਲਈ ਪੇਸ਼ ਹੋਣ ਲਈ ਰਸਮੀ ਸੰਮਨ ਭੇਜਿਆ ਜਾਵੇਗਾ। ਭਾਰਤ ਸਰਕਾਰ ਦੇ ਮੰਤਰਾਲਿਆਂ ਦੇ ਅਹਿਮ ਦਸਤਾਵੇਜ਼ ਲੀਕ ਹੋਣ ਦੇ ਮਾਮਲੇ ਵਿਚ ਦਿੱਲੀ ਪੁਲਸ ਵਲੋਂ ਉਨ੍ਹਾਂ ਤੋਂ 20 ਸਵਾਲ ਪੁੱਛੇ ਜਾਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਅਦਾਵਲ ਨੂੰ 2002 ਵਿਚ ਸੀ. ਬੀ. ਆਈ. ਨੇ ਦਸਤਾਵੇਜ਼ ਲੀਕ ਹੋਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਉਹ ਆਰ. ਆਈ. ਐੱਲ. ਵਿਚ ਜਨਰਲ ਮੈਨੇਜਰ (ਕਾਰਪੋਰੇਟ ਅਫੇਅਰਸ) ਸਨ । ਕਰੀਬ 13 ਸਾਲ ਪਹਿਲਾਂ ਦਿੱਲੀ ਹਾਈਕੋਰਟ ਦੇ ਹੁਕਮ 'ਤੇ ਉਨ੍ਹਾਂ ਦੇ ਨਾਲ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਏ. ਐੱਨ. ਸੇਤੁਰਮਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਉਹ ਕੇਸ ਅਜੇ ਵੀ ਚਲ ਰਿਹਾ ਹੈ।
ਪੂਰੇ ਦੇਸ਼ 'ਚ ਕਿਤੇ ਵੀ ਕਰੋ ਮੋਬਾਈਲ ਦੀ ਵਰਤੋਂ, ਨਹੀਂ ਲੱਗਣਗੇ ਚਾਰਜਿਸ!
NEXT STORY