ਮੁੰਬਈ— ਰਾਜ ਠਾਕਰੇ ਦੀ ਪਾਰਟੀ ਮਨਸੇ ਨੇ ਇਕ ਵਾਰ ਫਿਰ ਮਰਾਠੀ ਰਾਗ ਗਾਉਣਾ ਸ਼ੁਰੂ ਕਰ ਦਿੱਤਾ ਹੈ। ਮਨਸੇ ਦੀ ਵਿਦਿਆਰਥੀ ਇਕਾਈ ਨੇ ਮਹਾਰਾਸ਼ਟਰ ਦੀਆਂ ਸੈਲੂਲਰ ਕੰਪਨੀਆਂ ਨੂੰ ਪੱਤਰ ਲਿਖ ਕੇ ਆਪਣੇ ਕਾਲ ਸੈਂਟਰਾਂ ਦੇ ਸਾਰੇ ਕਰਮਚਾਰੀਆਂ ਨੂੰ ਮਰਾਠੀ ਭਾਸ਼ਾ ਸਿਖਾਉਣ ਲਈ ਕਿਹਾ ਹੈ। ਮਨਸੇ ਦਾ ਕਹਿਣਾ ਹੈ ਕਿ ਜਦ ਵੀ ਕਾਲ ਸੈਂਟਰ 'ਚ ਫੋਨ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਕਰਮਚਾਰੀ ਹਿੰਦੀ 'ਚ ਜਵਾਬ ਦਿੰਦੇ ਹਨ। ਮਨਸੇ ਨੇ ਚਿਤਾਵਨੀ ਦਿੱਤੀ ਹੈ ਕਿ ਕੰਪਨੀਆਂ 9 ਮਾਰਚ ਤੱਕ ਆਪਣੇ ਸਾਰੇ ਕਰਮਚਾਰੀਆਂ ਨੂੰ ਮਰਾਠੀ 'ਚ ਗੱਲ ਕਰਨਾ ਸਿਖਾਉਣ। ਇਸ ਦੇ ਨਾਲ ਮਨਸੇ ਨੇ ਸਾਰੀਆਂ ਦੁਕਾਨਾਂ, ਸੰਸਥਾਵਾਂ ਦੇ ਸਾਈਨ ਬੋਰਡ ਵੀ ਮਰਾਠੀ ਭਾਸ਼ਾ 'ਚ ਲਗਾਉਣ ਦੇ ਹੁਕਮ ਦਿੱਤੇ ਹਨ। ਇਸੇ ਦੌਰਾਨ ਮਨਸੇ ਵਰਕਰਾਂ ਨੇ ਮੁੰਬਈ 'ਚ ਲੱਗੇ ਸਾਈਨ ਬੋਰਡ ਜੋ ਮਰਾਠੀ ਭਾਸ਼ਾ 'ਚ ਨਹੀਂ ਸਨ, 'ਤੇ ਕਾਲਖ ਮਲ੍ਹ ਦਿੱਤੀ।
ਬਜਟ 2014 'ਚ ਮਹਿੰਗੇ ਹੋਏ ਕੋਲਡ ਡਰਿੰਕ ਅਤੇ ਪੈਕਟ ਦਾ ਜੂਸ ਕੀ ਇਸ ਵਾਰ ਹੋਣਗੇ ਸਸਤੇ।
NEXT STORY