ਸ਼੍ਰੀਨਗਰ- ਜੰਮੂ ਦੇ ਰਤਸੂਨਾ ਤ੍ਰਾਲ ਇਲਾਕੇ 'ਚ ਸ਼ਨੀਵਾਰ ਨੂੰ ਇਕ ਮੁਕਾਬਲੇ 'ਚ ਫੌਜ ਦੇ ਜਵਾਨਾਂ ਨੇ ਹਿਜਬੁਲ ਮੁਜਾਹੀਦੀਨ ਦੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਇਸ ਦੀ ਜਾਣਕਾਰੀ ਪੁਲਸ ਸੂਤਰਾਂ ਨੇ ਦਿੱਤੀ। ਇਸ ਦੀ ਜਾਣਕਾਰੀ ਦਿੰਦੇ ਹੋਏ ਸੂਤਰ ਨੇ ਦੱਸਿਆ ਕਿ ਤੜਕੇ ਰਤਸੂਨਾ ਇਲਾਕੇ 'ਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਹਿਜਬੁਲ ਮੁਜਾਹੀਦੀਨ ਦੇ 2 ਅੱਤਵਾਦੀ ਮਾਰੇ ਗਏ।
ਉਨ੍ਹਾਂ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਦਾ ਪਤਾ ਲਗਾਇਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਜਦੋਂ ਅੱਤਵਾਦੀ ਸੰਬੰਧਤ ਖੇਤਰ 'ਚ ਆਏ ਤਾਂ ਉਨ੍ਹਾਂ ਨੂੰ ਸਮਰਪਣ ਕਰਨ ਨੂੰ ਕਿਹਾ ਗਿਆ ਪਰ ਅੱਤਵਾਦੀਆਂ ਨੇ ਸੁਰੱਖਿਆ ਕਰਮਚਾਰੀਆਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜ ਅਤੇ ਪੁਲਸ ਨੇ ਜਵਾਬੀ ਕਾਰਵਾਈ ਕੀਤੀ, ਜਿਸ 'ਚ 2 ਅੱਤਵਾਦੀ ਮਾਰੇ ਗਏ।
ਸ਼ਾਇਰਾਨਾ ਅੰਦਾਜ਼ 'ਚ ਸ਼ੁਰੂ ਹੋਇਆ ਜੇਤਲੀ ਦਾ ਬਜਟ (ਵੀਡੀਓ)
NEXT STORY