ਅੰਮ੍ਰਿਤਸਰ-ਮਸ਼ਹੂਰ ਅਭਿਨੇਤਾ ਅਨੁਪਮ ਸ਼ਿਆਮ ਨੇ ਆਪਣੀ ਪਤਨੀ ਸਮੇਤ ਬੀਤੇ ਦਿਨ ਸ਼੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਅਤੇ ਇਸ ਤੋਂ ਬਾਅਦ ਵਾਹਗਾ ਬਾਰਡਰ 'ਤੇ ਰਿਟ੍ਰੀਟ ਸੈਰੇਮਨੀ ਵੀ ਦੇਖੀ। ਅਨੁਪਮ ਸ਼ਿਆਮ ਨੇ ਦੱਸਿਆ ਕਿ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਸੱਜਣ ਠਾਕੁਰ ਹੀ ਬਣਾ ਦਿੱਤਾ ਹੈ ਅਤੇ ਲੋਕ ਹੁਣ ਉਨ੍ਹਾਂ ਨੂੰ ਸੱਜਣ ਠਾਕੁਰ ਦੇ ਤੌਰ 'ਤੇ ਹੀ ਪਸੰਦ ਕਰਦੇ ਹਨ।
ਅਨੁਪਮ ਸ਼ਿਆਮ 1977 ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਆਏ। ਇੱਥੇ ਪਹਿਲਾਂ ਉਹ ਮਜੀਠਾ ਰੋਡ 'ਤੇ ਕਿਰਾਏ ਦੇ ਕਮਰੇ 'ਚ ਰਹਿੰਦੇ ਸਨ ਅਤੇ 25 ਰੁਪਏ ਦਿਹਾੜੀ 'ਤੇ ਕੰਮ ਕਰਦੇ ਸਨ। ਅਨੁਪਮ ਦੀ ਦਾੜ੍ਹੀ ਨੇ ਦਿਹਾੜੀ ਬਣਾਉਣ ਦਾ ਕੰਮ ਵੀ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਥੀਏਟਰ 'ਚ ਨੈਗੇਟਿਵ ਰੋਲ ਕੀਤਾ। ਇੱਥੇ ਉਨ੍ਹਾਂ ਨੂੰ 5,000 ਰੁਪਏ ਸੈਲਰੀ ਮਿਲਦੀ ਸੀ।
2009 'ਚ ਉਨ੍ਹਾਂ ਨੇ ਸਟਾਰ ਪਲੱਸ ਦੇ ਸੀਰੀਅਲ 'ਪ੍ਰਤਿੱਗਿਆ' 'ਚ ਠਾਕੁਰ ਸੱਜਣ ਦਾ ਰੋਲ ਕੀਤਾ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਅਤੇ ਉਹ ਸੱਜਣ ਠਾਕੁਰ ਦੇ ਨਾਂ ਨਾਲ ਜਾਣੇ ਜਾਣ ਲੱਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਦੇ ਆਪਣਾ ਕੰਮ ਪਸੰਦ ਨਹੀਂ ਆਇਆ ਕਿਉਂਕਿ ਉਨ੍ਹਾਂ ਦੀ ਹੋਲੀ, ਦੀਵਾਲੀ ਸਭ ਸੀਰੀਅਲਾਂ 'ਚ ਹੀ ਨਿਕਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਨੂੰ ਇੱਥੇ ਹੀ ਸ਼ਾਂਤੀ ਮਿਲਦੀ ਹੈ।
ਕਿਸੇ ਹੋਰ ਕਾਰਨ ਕਰਕੇ ਫੜ੍ਹਿਆ ਗੈਂਗਸਟਰ ਨਿਕਲਿਆ 'ਸੁੱਖੇ' ਦਾ ਕਾਤਲ
NEXT STORY