ਜਲੰਧਰ-ਹੈਰੋਇਨ ਤਸਕਰੀ ਦੇ ਮਾਮਲੇ 'ਚ ਅੰਮ੍ਰਿਤਸਰ ਪੁਲਸ ਵਲੋਂ ਕਾਬੂ ਕੀਤਾ ਗਿਆ ਗੈਂਗਸਟਰ ਸੁੱਖਾ ਕਾਹਲਵਾਂ ਦਾ ਕਤਲ ਨਿਕਲਿਆ। ਇਸ ਗੱਲ ਦਾ ਖੁਲਾਸਾ ਗੈਂਗਸਟਰ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਹੋਇਆ ਹੈ। ਅਸਲ 'ਚ ਅੰਮ੍ਰਿਤਸਰ ਪੁਲਸ ਦੇ ਸਪੈਸ਼ਲ ਸਟਾਫ ਨੇ ਗੈਂਗਸਟਰ ਰਛਪਾਲ ਸਿੰਘ ਉਰਫ ਦੁੱਲਾ ਨੂੰ ਉਸ ਦੇ ਸਾਥੀਆਂ ਸਮੇਤ ਹੈਰੋਇਨ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ।
ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਸੁੱਖਾ ਕਾਹਲਵਾਂ ਦੇ ਕਤਲ 'ਚ ਉਹ ਵੀ ਸ਼ਾਮਲ ਸੀ। ਦੁੱਲਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੁੱਖੇ ਦਾ ਕਤਲ ਕੀਤਾ ਸੀ। ਇਹ ਵੀ ਖੁਲਾਸਾ ਹੋਇਆ ਕਿ ਦੋਸ਼ੀਆਂ ਨੇ 20 ਕਿਲੋ ਹੈਰੋਇਨ ਦੀ ਡੀਲ ਪਾਕਿਸਤਾਨ 'ਚ ਬੈਠੇ ਤਸਕਰਾਂ ਨਾਲ ਕੀਤੀ ਸੀ ਅਤੇ 26 ਫਰਵਰੀ ਨੂੰ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਆਉਣੀ ਸੀ।
ਪੁਲਸ ਵਲੋਂ ਕਾਬੂ ਕੀਤੇ ਇਨ੍ਹਾਂ ਦੋਸ਼ੀਆਂ ਤੋਂ ਵਿਦੇਸ਼ੀ ਪਿਸਤੌਲ, ਰਾਈਫਲ ਅਤੇ ਦੋ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਫਿਲਹਾਲ ਪੁਲਸ ਇਨ੍ਹਾਂ ਦੋਸ਼ੀਆਂ ਤੋਂ ਹੋਰ ਜਾਣਕਾਰੀਆਂ ਪ੍ਰਾਪਤ ਕਰਨ ਲਈ ਪੁੱਛਗਿੱਛ ਕਰ ਰਹੀ ਹੈ।
ਅਮਰੀਕਾ ਜਾਣ ਦਾ ਇੰਨਾ ਚਾਅ, ਪਤਾ ਹੀ ਨਹੀਂ ਲੱਗਿਆ ਕਿ...
NEXT STORY