ਜਲੰਧਰ/ਨਵੀਂ ਦਿੱਲੀ-ਕਾਂਗਰਸੀ ਨੇਤਾ ਅਤੇ ਸਨੌਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਲਾਲ ਸਿੰਘ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲਾਲ ਸਿੰਘ ਨੂੰ ਪ੍ਰਧਾਨ ਬਣਾਉਣ ਸੰਬੰਧੀ ਫਾਈਲ ਕਲੀਅਰ ਕਰ ਦਿੱਤੀ ਹੈ।
ਬੇਸ਼ੱਕ ਕਾਂਗਰਸ ਹਾਈਕਮਾਨ ਵਲੋਂ ਅਜੇ ਤੱਕ ਇਸ ਸੰਬੰਧੀ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਪਰ ਅਖਿਲ ਭਾਰਤੀ ਕਾਂਗਰਸ ਭਵਨ ਤੋਂ ਇਸ ਸੰਬੰਧੀ ਰਿਪੋਰਟ ਲੀਕ ਹੋ ਗਈ ਹੈ। ਇਸ ਰਿਪੋਰਟ ਦੇ ਲੀਕ ਹੋਣ ਤੋਂ ਬਾਅਦ ਪੰਜਾਬ ਭਰ ਤੋਂ ਲਾਲ ਸਿੰਘ ਨੂੰ ਫੋਨ 'ਤੇ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਪੰਜਾਬ ਵਿਧਾਨ ਸਭਾ 'ਚ ਮੌਜੂਦਾ ਸਮੇਂ 'ਚ ਲਾਲ ਸਿੰਘ ਸਭ ਤੋਂ ਸੀਨੀਅਰ ਕਾਂਗਰਸੀ ਵਿਧਾਇਕ ਹਨ ਅਤੇ 6 ਵਾਰ ਵਿਧਾਇਕ ਬਣ ਚੁੱਕੇ ਹਨ। ਪਾਰਟੀ ਮੌਜੂਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਬਦਲਣਾ ਚਾਹੁੰਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪ੍ਰਧਾਨ ਨਹੀਂ ਬਣਾਉਣਾ ਚਾਹੁੰਦੀ, ਇਸੇ ਕਾਰਨ ਲਾਲ ਸਿੰਘ ਦੇ ਨਾਂ 'ਤੇ ਸਹਿਮਤੀ ਜ਼ਾਹਰ ਕੀਤੀ ਗਈ ਹੈ।
ਪੈਰੋਲ 'ਤੇ ਗਿਆ ਕੈਦੀ 15 ਸਾਲਾਂ ਬਾਅਦ ਵੀ ਵਾਪਸ ਨਾ ਪਰਤਿਆ
NEXT STORY