ਅੰਮਿਰਤਸਰ (ਸੰਜੀਵ)-ਕੇਂਦਰੀ ਜੇਲ ਅੰਮ੍ਰਿਤਸਰ ਤੋਂ ਮਈ 1999 ਵਿਚ 15 ਦਿਨ ਦੀ ਪੈਰੋਲ 'ਤੇ ਗਏ ਕੈਦੀ ਹਰਜੀਤ ਸਿੰਘ ਨਿਵਾਸੀ ਗੁਰੂ ਅਮਰਦਾਸ ਐਵੀਨਿਊ ਦੇ ਹੁਣ ਤਕ ਨਾ ਪਰਤਣ ਦੇ ਮਾਮਲੇ ਵਿਚ 15 ਸਾਲ ਬਾਅਦ ਥਾਣਾ ਕੰਟੋਨਮੈਂਟ ਦੀ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ ਹੈ।
ਜੇਲ ਸੁਪਰਡੈਂਟ ਨੇ ਦੱਸਿਆ ਕਿ ਉਕਤ ਕੈਦੀ ਰਾਜਸਥਾਨ ਦੀ ਬੀਕਾਨੇਰ ਜੇਲ ਵਿਚ 1996 ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ਵਿਚ ਬੰਦ ਸੀ, ਜਿਸਨੂੰ ਅਪ੍ਰੈਲ 1999 ਵਿਚ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿਚ ਸ਼ਿਫਟ ਕੀਤਾ ਗਿਆ ਅਤੇ ਬੀਕਾਨੇਰ ਜੇਲ ਸੁਪਰਡੈਂਟ ਦੇ ਹੁਕਮਾਂ 'ਤੇ ਉਸਨੂੰ 31 ਮਈ, 1999 ਵਿਚ 15 ਜੂਨ, 1999 ਤਕ ਪੈਰੋਲ 'ਤੇ ਛੁੱਟੀ ਦਿੱਤੇ ਜਾਣ ਦੇ ਨਿਰਦੇਸ਼ ਜਾਰੀ ਹੋਏ ਪਰ ਉਕਤ ਕੈਦੀ ਅੱਜ ਤਕ ਵਾਪਸ ਜੇਲ ਨਹੀਂ ਪਰਤਿਆ। ਪੁਲਸ ਵਲੋਂ 15 ਸਾਲ ਬਾਅਦ ਕੈਦੀ 'ਤੇ ਪਰਚਾ ਦਰਜ ਕਰਵਾਇਆ ਜਾਣਾ ਵੀ ਆਪਣੇ ਆਪ ਵਿਚ ਇਕ ਗੰਭੀਰ ਜਾਂਚ ਦਾ ਵਿਸ਼ਾ ਹੈ।
'ਚਾਹੁਣ ਵਾਲਿਆਂ ਨੇ ਮੈਨੂੰ 'ਸੱਜਣ ਠਾਕੁਰ' ਈ ਬਣਾ ਤਾ'
NEXT STORY