ਲਹਿਰਾਗਾਗਾ (ਗੋਇਲ, ਗਰਗ) : ਲਹਿਰਾ-ਸੁਨਾਮ ਮੁੱਖ ਮਾਰਗ ਤੇ ਪਿੰਡ ਖੋਖਰ ਦੇ ਨੇੜੇ ਬੀਤੀ ਰਾਤ ਟਰੱਕ, ਵਰਨਾ ਕਾਰ ਅਤੇ ਇਨੋਵਾ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਵਿਚ ਵਿਚ 6 ਨੌਜਵਾਨਾਂ ਦੀ ਮੌਤ ਅਤੇ ਇੱਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਇਸ ਭਿਆਨਕ ਹਾਦਸੇ ਦਾ ਕਾਰਨ ਇਕ ਟਰੱਕ ਜ਼ਰੂਰਤ ਤੋਂ ਵੱਧ ਤੂੜੀ ਨਾਲ ਭਰਿਆ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਤੂੜੀ ਨਾਲ ਭਰਿਆ ਓਵਰਲੋਡ ਟਰੱਕ ਸੁਨਾਮ ਵੱਲ ਜਾ ਰਿਹਾ ਸੀ ਅਤੇ ਪਿੱਛੋਂ ਤੇਜ਼ ਰਫਤਾਰ ਆ ਰਹੀ ਵਰਨਾ ਗੱਡੀ ਦੀ ਟਰੱਕ ਨਾਲ ਜ਼ਬਰਦਸ਼ਤ ਟੱਕਰ ਹੋ ਗਈ ਅਤੇ ਇਸ ਦੌਰਾਨ ਪਿੱਛੇ ਆ ਰਹੀ ਇਨੋਵਾ ਗੱਡੀ ਵੀ ਵਰਨਾ 'ਚ ਆ ਵੱਜੀ ਜਿਸ ਕਾਰਨ ਵਰਨਾ ਗੱਡੀ ਦੇ ਪਰਖੱਚੇ ਉਡ ਗਏ ਅਤੇ ਉਹ ਇੰਨੀ ਬੁਰੀ ਤਰ੍ਹਾਂ ਨੁਕਸਾਨੀ ਗਈ ਕਿ ਗੱਡੀ ਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗੱਡੀਆਂ ਸ਼ਰਾਬ ਤਸਕਰੀ ਕਰਕੇ ਸਪਲਾਈ ਕਰਨ ਲਈ ਲੈ ਕੇ ਜਾ ਰਹੀਆਂ ਸਨ। ਪੁਲਸ ਨੇ ਮਾਮਲੇ 'ਚ ਹਾਦਸੇ ਲਈ ਜ਼ਿੰਮੇਵਾਰ ਇਨੋਵਾ ਕਾਰ ਦੇ ਚਾਲਕ ਬੁੱਧ ਸਿੰਘ ਨੂੰ ਨਾਮਜ਼ਦ ਕੀਤਾ ਹੈ। ਜਦਕਿ ਸ਼ਰਾਬ ਤਸਕਰੀ ਦੇ ਮਾਮਲੇ 'ਚ ਬੁੱਧ ਸਿੰਘ ਅਤੇ ਗੁਰਲਾਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਹਾਦਸੇ ਦੌਰਾਨ ਇਨੋਵਾ ਕਾਰ ਵਿਚ ਸ਼ਰਾਬ ਦੀਆਂ ਪੇਟੀਆਂ ਵੀ ਬਰਾਮਦ ਹੋਈਆਂ ਹਨ।
ਉਕਤ ਹਾਦਸੇ ਵਿਚ ਵਰਨਾ ਸਵਾਰ ਪੰਜ ਵਿਅਕਤੀਆਂ ਅਤੇ ਇਕ ਇਨੋਵਾ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਫੀ ਜੱਦੋ ਜਹਿਦ ਤੋਂ ਬਾਅਦ ਬਾਹਰ ਕੱਢਿਆ। ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਦੀ ਆਵਾਜ਼ ਬਹੁਤ ਦੂਰ ਤੱਕ ਸੁਣਾਈ ਦਿੱਤੀ। ਹਾਦਸੇ ਦੀ ਆਵਾਜ਼ ਸੁਣ ਜਦੋਂ ਲੋਕ ਉਥੇ ਪਹੁੰਚੇ ਤਾਂ ਉਥੇ ਦਾ ਮੰਜ਼ਰ ਦੇਖ ਕੰਬ ਗਏ। ਲੋਕਾਂ ਨੇ ਮ੍ਰਿਤਕਾਂ ਨੂੰ ਕਾਰ ਦੀ ਛੱਤ ਕੱਟ ਕੇ ਬਾਹਰ ਕੱਢਿਆ ਗਿਆ।
ਦੇਸੀ ਓਹੜ-ਪੋਹੜ ਕਰਕੇ ਪੰਜਾਬੀਆਂ ਨੇ ਲੱਭਿਆ ਸਵਾਈਨ ਫਲੂ ਦਾ ਇਲਾਜ!
NEXT STORY