ਓਟਾਵਾ— ਸੀਰੀਆ ਵਿਖੇ ਆਈ. ਐਸ. ਆਈ. ਐਸ. ਵੱਲੋਂ ਇਸਾਈਆਂ ਨੂੰ ਬੰਦੀ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਦੇ ਜੀਵਨ 'ਤੇ ਵੀ ਡੂੰਘਾ ਅਸਰ ਪੈ ਰਿਹਾ ਹੈ। ਓਨਟਾਰੀਓ ਸਥਿਤ ਇਕ ਦੁਕਾਨ ਚਲਾਉਣ ਵਾਲੇ ਪਰਿਵਾਰਕ ਆਪਣੇ ਰਿਸ਼ਤੇਦਾਰਾਂ ਨੂੰ ਬੰਦੀ ਬਣਾਏ ਜਾਣ ਦੀ ਘਟਨਾ ਨੂੰ ਸੁਣ ਕੇ ਬਹੁਤ ਹੀ ਦੁਖੀ ਹਨ। ਮਿਸੀਸਾਗਾ ਵਿਚ ਰਹਿਣ ਵਾਲੇ ਬੇਲੋਸ ਬੇਲੂ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਭਰਾ ਅਤੇ ਪੰਜ ਬੱਚੇ ਉਨ੍ਹਾਂ 220 ਲੋਕਾਂ ਦੀ ਸੂਚੀ ਵਿਚ ਸ਼ਾਮਿਲ ਹਨ, ਜਿਨ੍ਹਾਂ ਨੂੰ ਪਿਛਲੇ ਹਫ਼ਤੇ ਨੌਰਥ ਵੈਸਟਰਨ ਸੀਰੀਆ ਤੋਂ ਇਸ ਮਿਲੀਟੈਂਟ ਗਰੁੱਪ ਵੱਲੋਂ ਬੰਦੀ ਬਣਾਇਆ ਗਿਆ ਹੈ। ਬੇਲੂ ਨੇ ਕਿਹਾ ਕਿ ਸਾਨੂੰ ਡਰ ਹੈ ਕਿ ਉਹਨਾਂ ਨੂੰ ਕਿਸੇ ਵੀ ਪਲ ਮਾਰ ਦਿੱਤਾ ਜਾਵੇਗਾ।
ਇਸੇ ਦੌਰਾਨ ਬੇਲੂ ਦੇ ਨਾਲ ਕੰਮ ਕਰਨ ਵਾਲੇ ਰਾਮਸਿਨ ਯੋਨਾਦਾਮ ਨੇ ਦੱਸਿਆ ਕਿ ਉਸ ਦੇ ਬੁੱਢੇ ਚਾਚਾ ਨੂੰ ਵੀ ਗਰਮੀਆਂ ਵਿਚ ਅਗਵਾ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਪੂਰੇ 40 ਦਿਨਾਂ ਤੱਕ ਉਹਨਾ ਨੂੰ ਕੈਦ ਵਿਚ ਰੱਖਿਆ ਗਿਆ ਸੀ। ਰਾਮਸਿਨ ਨੇ ਦੱਸਿਆ ਕਿ ਉਸ ਦੇ ਚਾਚਾ ਨੂੰ 200,000 ਡਾਲਰ ਦੀ ਰਕਮ ਅਦਾ ਕਰਨ ਤੋਂ ਬਾਅਦ ਰਿਹਾਅ ਕੀਤਾ ਗਿਆ ਸੀ।
ਪਿਛਲੇ ਹਫ਼ਤੇ ਮਿਸਰ ਤੋਂ ਅਗਵਾ ਕਿਤੇ ਗਏ 21 ਇਸਾਈ, ਜਿਨਾਂ੍ਹ ਦੇ ਸਿਰ ਕਲਮ ਕਰਕੇ ਉਨ੍ਹਾਂ ਦੀ ਵੀਡੀਓ ਜਾਰੀ ਕੀਤੀ ਗਈ ਸੀ, ਤੋਂ ਬਾਅਦ ਇਸ ਇਲਾਕੇ ਵਿਚੋਂ ਇਸਾਈ ਲੋਕਾ ਨੇ ਹੌਲੀ-ਹੌਲੀ ਜਾਣਾ ਸ਼ੁਰੂ ਕਰ ਦਿੱਤਾ ਹੈ। ਕੰਜ਼ਰਵਟਿਵ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਇਨ੍ਹਾਂ ਰੀਫਿਊਜੀਆਂ ਨੂੰ 2014 ਦੇ ਅੰਤ ਤੱਕ ਮੁੜ ਵਸਾ ਦਿੱਤਾ ਜਾਵੇਗਾ, ਪਰ ਅੱਜ ਦੀ ਤਰੀਕ ਤੱਕ ਵੀ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਹੈ। ਇਸੇ ਦੌਰਾਨ ਸਰਕਾਰ ਵੱਲੋਂ ਅਗਲੇ ਤਿੰਨ ਸਾਲਾਂ ਦਰਮਿਆਨ ਹੋਰ 10,000 ਰੀਫਿਊਜੀਆਂ ਨੂੰ ਵੀ ਵਸਾਉਣ ਦਾ ਐਲਾਨ ਕੀਤਾ ਗਿਆ। ਹਾਲ ਦੀ ਘੜੀ ਇਹਨਾਂ ਅਗਵਾ ਕੀਤੇ ਗਏ ਲੋਕਾਂ ਦੇ ਹੋਰਨਾਂ ਰਿਸ਼ਤੇਦਾਰਾਂ ਨੂੰ ਅਪਣੇ ਸਗੇ ਸੰਬੰਧੀਆਂ ਦੇ ਜਾਨੋਂ ਮਾਰੇ ਜਾਣ ਦਾ ਡਰ ਸਤਾ ਰਿਹਾ ਹੈ ਅਤੇ ਉਹ ਆਪ ਵੀ ਡਰ ਅਤੇ ਸਹਿਮ ਦਾ ਜੀਵਨ ਜੀ ਰਹੇ ਹਨ।
ਪ੍ਰੋਟੀਨ ਨਾਲ ਕੰਟਰੋਲ ਹੁੰਦਾ ਹੈ ਪੰਛੀਆਂ 'ਚ ਦਿਸ਼ਾ ਗਿਆਨ
NEXT STORY