Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 07, 2026

    5:07:11 PM

  • cbi issues 251 page fir in the case involving the cm s osd

    CM ਦੇ OSD ਦੇ ਮਾਮਲੇ 'ਚ CBI ਨੇ ਜਾਰੀ ਕੀਤੀ 251...

  • delhi building collapse

    ਵੱਡੀ ਖ਼ਬਰ ; ਦਿੱਲੀ 'ਚ ਢਹਿ-ਢੇਰੀ ਹੋ ਗਈ 3...

  • mad sandhu  influencer  makeup artist

    ਮੈਡ ਸੰਧੂ ਕਤਲ ਕਾਂਡ ਵਿਚ ਸਨਸਨੀਖੇਜ਼ ਖ਼ੁਲਾਸਾ!...

  • trump on france protest

    'ਮਹਾਨ ਦੇਸ਼ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼..!' ਟਰੰਪ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਫੇਰਿ ਦੀਆ ਦੇਹੁਰਾ ਨਾਮੇ ਕਉ....

DHARM News Punjabi(ਧਰਮ)

ਫੇਰਿ ਦੀਆ ਦੇਹੁਰਾ ਨਾਮੇ ਕਉ....

  • Updated: 03 Mar, 2015 03:36 PM
Dharm
article
  • Share
    • Facebook
    • Tumblr
    • Linkedin
    • Twitter
  • Comment

ਪਿਆਰੇ ਪਾਠਕੋ! ਜਿਸ ਥਾਂ 'ਤੇ ਭਗਤ ਨਾਮਦੇਵ ਜੀ ਨੇ ਸ਼ੇਰ ਦੇ ਗਲ ਨੂੰ ਜੱਫੀ ਪਾ ਕੇ ਕਿਹਾ ਸੀ ਕਿ ਪ੍ਰਮਾਤਮਾ ਤੂੰ ਭਾਵੇਂ ਕਿਸੇ ਵੀ ਰੂਪ 'ਚ ਆ ਜਾ ਮੈਂ ਤੈਨੂੰ ਪਛਾਣ ਹੀ ਲਵਾਂਗਾ, ਉਸ ਥਾਂ 'ਤੇ ਅੱਜਕਲ ਇਕ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ। ਭਗਤ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰਨ ਲਈ ਆਉਣ ਵਾਲੀਆਂ ਸੰਗਤਾਂ ਇਸ ਗੁਰਧਾਮ ਦੇ ਵੀ ਦਰਸ਼ਨ ਕਰਦੀਆਂ ਹਨ।
ਆਓ, ਹੁਣ ਆਪ ਜੀ ਨੂੰ ਭਗਤ ਨਾਮਦੇਵ ਜੀ ਨਾਲ ਸੰਬੰਧਤ ਉਸ ਅਸਥਾਨ ਬਾਰੇ ਕੁਝ ਜਾਣਕਾਰੀ ਹਾਸਿਲ ਕਰਵਾਈਏ, ਜਿਸ ਬਾਰੇ ਗੁਰਬਾਣੀ 'ਚ ਗੁਰੂ ਸਾਹਿਬ ਤੇ ਭਗਤਾਂ ਨੇ ਇਕ ਨਹੀਂ ਬਲਕਿ ਅਨੇਕਾਂ ਵਾਰੀ ਵਰਣਨ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਤੇ ਆਪਣੇ ਜ਼ਮਾਨੇ ਦੇ ਬਹੁਤ ਵੱਡੇ ਵਿਦਵਾਨ ਭਾਈ ਗੁਰਦਾਸ ਜੀ ਨੇ ਵੀ ਇਸ ਅਸਥਾਨ ਬਾਰੇ ਵਰਣਨ ਕੀਤਾ ਹੈ। ਇਹ ਅਸਥਾਨ ਹੈ ਮਹਾਰਾਸ਼ਟਰ 'ਚ ਸਥਿਤ ਔਂਢਾ ਦਾ ਨਾਗਨਾਥ ਮੰਦਿਰ। ਇਹ ਸ਼ਿਵ ਜੀ ਦਾ ਮੰਦਿਰ ਹੈ ਪਰ ਇਸ ਦਾ ਭਗਤ ਨਾਮਦੇਵ ਜੀ ਨਾਲ ਬਹੁਤ ਹੀ ਗਹਿਰਾ ਸੰਬੰਧ ਹੈ।
ਭਗਤ ਨਾਮਦੇਵ ਜੀ ਦਾ ਜਨਮ ਨਰਸੀ ਬਾਮਣੀ 'ਚ ਹੋਇਆ ਸੀ, ਜਿਸ ਨੂੰ ਅੱਜਕਲ ਨਰਸੀ ਨਾਮਦੇਵ ਕਿਹਾ ਜਾਂਦਾ ਹੈ। ਭਗਤ ਜੀ ਦੇ ਗੁਰੂ ਦਾ ਨਾਂ ਵਿਨੋਭਾ ਖੇਚਰ ਦੱਸਿਆ ਜਾਂਦਾ ਹੈ। ਭਗਤ ਜੀ ਦੇ ਮਨ 'ਚ ਆਪਣੇ ਗੁਰੂ ਪ੍ਰਤੀ ਬਹੁਤ ਸਤਿਕਾਰ ਸੀ। ਕਿਹਾ ਜਾਂਦਾ ਹੈ ਕਿ ਗੁਰੂ ਵਿਨੋਭਾ ਖੇਚਰ ਰਾਹੀਂ ਹੀ ਭਗਤ ਨਾਮਦੇਵ ਜੀ ਨੂੰ ਨਿਰਗੁਣ ਪ੍ਰਮੇਸਰ ਦੀ ਪਛਾਣ ਹੋਈ ਸੀ।
ਆਪਣੇ ਗੁਰੂ ਦੇ ਉਪਦੇਸ਼ ਅਨੁਸਾਰ ਭਗਤ ਨਾਮਦੇਵ ਜੀ ਨੇ ਸੰਤ ਗਿਆਨੇਸ਼ਵਰ ਨਾਲ ਮਿਲ ਕੇ ਸਮੁੱਚੇ ਭਾਰਤ ਦੀ ਯਾਤਰਾ ਕੀਤੀ। ਗੁਰੂ ਵਿਨੋਭਾ ਖੇਚਰ ਜੀ ਸ਼੍ਰੀ ਨਾਗ ਨਾਥ ਮੰਦਿਰ ਔਂਢਾ ਵਿਖੇ ਰਹਿੰਦੇ ਸਨ। ਇਸ ਥਾਂ 'ਤੇ ਸ਼ਿਵ ਜੀ ਦਾ ਪੁਰਾਤਨ ਮੰਦਿਰ ਹੈ, ਇਸ ਨੂੰ ਜਿਓਤਿਰਲਿੰਗ ਕਿਹਾ ਜਾਂਦਾ ਹੈ। ਭਗਤ ਨਾਮਦੇਵ ਜੀ ਆਪਣੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਔਂਢਾ ਵਿਖੇ ਜਾਇਆ ਕਰਦੇ ਸਨ ਤੇ ਇਸ ਮੰਦਿਰ ਦੇ ਵੀ ਦਰਸ਼ਨ ਕਰਨ ਦੀ ਉਨ੍ਹਾਂ ਨੂੰ ਕਾਫੀ ਇੱਛਾ ਰਹਿੰਦੀ ਸੀ।
ਪਿਆਰੇ ਪਾਠਕੋ! ਔਂਢਾ ਨਾਗਨਾਥ ਵਾਲਾ ਇਹ ਮੰਦਿਰ ਪਾਂਡਵਾਂ ਦੇ ਸਮੇਂ ਦਾ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਦਕਸ਼ ਪ੍ਰਜਾਪਤੀ ਨੇ ਮਹਾਯੱਗ ਦੇ ਸਮੇਂ ਭਗਵਾਨ ਸ਼ੰਕਰ ਜੀ ਨੂੰ ਸੱਦਾ ਨਹੀਂ ਸੀ ਭੇਜਿਆ, ਜਿਸ ਕਰਕੇ ਮਾਤਾ ਪਾਰਵਤੀ ਇਹ ਅਪਮਾਨ ਸਹਿ ਨਾ ਸਕੀ ਅਤੇ ਉਸ ਨੇ ਯੱਗ ਕੁੰਡ ਵਿਚ ਹੀ ਛਾਲ ਮਾਰ ਦਿੱਤੀ ਤੇ ਆਪਣੇ ਆਪ ਨੂੰ ਅਗਨੀ ਦੇ ਹਵਾਲੇ ਕਰ ਦਿੱਤਾ। ਜਦੋਂ ਭਗਵਾਨ ਸ਼ੰਕਰ ਜੀ ਨੇ ਇਸ ਬਾਰੇ ਸੁਣਿਆ ਤਾਂ ਉਹ ਬਹੁਤ ਦੁਖੀ ਹੋਏ। ਉਹ ਜੰਗਲ-ਜੰਗਲ ਭਟਕਦੇ ਹੋਏ ਘੁੰਮਦੇ ਰਹੇ ਤੇ ਅਮਰਦਕ ਨਾਂ ਦੀ ਇਕ ਵਿਸ਼ਾਲ ਝੀਲ ਦੇ ਕਿਨਾਰੇ ਆ ਕੇ ਰਹਿਣ ਲੱਗ ਪਏ।
ਕੁਝ ਸਮੇਂ ਬਾਅਦ ਬਨਵਾਸ ਕੱਟ ਰਹੇ ਪਾਂਡਵਾਂ ਨੇ ਉਸ ਝੀਲ ਦੇ ਨੇੜੇ ਹੀ ਆਪਣਾ ਆਸ਼ਰਮ ਬਣਾ ਲਿਆ। ਕੁਝ ਗਊਆਂ ਪਾਣੀ ਪੀਣ ਲਈ ਇਸ ਝੀਲ 'ਤੇ ਆਉਂਦੀਆਂ ਸਨ ਤੇ ਪਾਣੀ ਪੀਣ ਮਗਰੋਂ ਉਨ੍ਹਾਂ ਦੇ ਥਣਾਂ 'ਚੋਂ ਦੁੱਧ ਚੋਣ ਲੱਗ ਪੈਂਦਾ, ਜੋ ਕਿ ਝੀਲ 'ਚ ਸਮਾ ਜਾਂਦਾ। ਪਾਂਡਵ ਭੀਮ ਨੇ ਇਹ ਗੱਲ ਧਰਮਰਾਜ ਨੂੰ ਦੱਸੀ ਤਾਂ ਧਰਮਰਾਜ ਨੇ ਕਿਹਾ ਕਿ ਇਸ ਝੀਲ 'ਚ ਕੋਈ ਦੈਵੀ ਸ਼ਕਤੀ ਜਾਂ ਦੇਵਤਾ ਨਿਵਾਸ ਕਰਦਾ ਹੈ। ਝੀਲ ਦੇ ਵਿਚਕਾਰ ਦਾ ਪਾਣੀ ਬਹੁਤ ਗਰਮ ਸੀ ਤੇ ਉੱਬਲਦਾ ਹੁੰਦਾ ਸੀ। ਪਾਂਡਵਾਂ ਨੇ ਝੀਲ ਦਾ ਪਾਣੀ ਹਟਾਉਣਾ ਸ਼ੁਰੂ ਕੀਤਾ ਪਰ ਪਾਣੀ ਗਰਮ ਹੋਣ ਕਾਰਨ ਉਨ੍ਹਾਂ ਦੀ ਪੇਸ਼ ਨਾ ਗਈ। ਭੀਮ ਨੇ ਤਿੰਨ ਵਾਰੀ ਆਪਣੀ ਗਦਾ ਝੀਲ 'ਤੇ ਮਾਰੀ, ਪਾਣੀ ਉਥੋਂ ਹਟ ਗਿਆ ਪਰ ਉਸ ਦੀ ਥਾਂ ਖੂਨ ਦੀਆਂ ਧਾਰਾਂ ਵਗਣ ਲੱਗੀਆਂ। ਇਸੇ ਦੌਰਾਨ ਭੀਮ ਨੂੰ ਉਥੇ ਭਗਵਾਨ ਸ਼ੰਕਰ ਦੇ ਦਿਵਿਆ ਜਿਓਤਿਰਲਿੰਗ ਦੇ ਦਰਸ਼ਨ ਵੀ ਹੋਏ।
ਕਿਹਾ ਜਾਂਦਾ ਹੈ ਕਿ ਪੱਛਮੀ ਸਮੁੰਦਰ ਤੱਟ 'ਤੇ 16 ਯੋਜਨ ਲੰਬੇ-ਚੌੜੇ ਇਕ ਜੰਗਲ 'ਚ ਦਾਰੁਕ ਅਤੇ ਤਾਰੁਕਾ ਰਹਿੰਦੇ ਸਨ। ਦਾਰੁਕ ਦੇ ਜ਼ੁਲਮਾਂ ਤੋਂ ਸਾਰੇ ਰਿਸ਼ੀ ਤੇ ਹੋਰ ਲੋਕ ਕਾਫੀ ਤੰਗ ਸਨ, ਇਸ ਲਈ ਉਹ ਓਰਵ ਮੁਨੀ ਦੀ ਸ਼ਰਨ 'ਚ ਚਲੇ ਗਏ, ਜਿਸ ਨੇ ਦੈਂਤਾਂ ਨੂੰ ਨਸ਼ਟ ਹੋ ਜਾਣ ਦਾ ਸਰਾਪ ਦੇ ਦਿੱਤਾ। ਜਦੋਂ ਦੇਵਤਿਆਂ ਨੇ ਦੈਂਤਾਂ 'ਤੇ ਹਮਲਾ ਕੀਤਾ ਤਾਂ ਦੈਂਤ ਤੇ ਰਾਖਸ਼ਸ ਚਿੰਤਤ ਹੋ ਉੱਠੇ। ਕਿਹਾ ਜਾਂਦਾ ਹੈ ਕਿ ਤਾਰੁਕਾ ਨੂੰ ਮਾਤਾ ਪਾਰਵਤੀ ਨੇ ਇਕ ਵਿਸ਼ੇਸ਼ ਸ਼ਕਤੀ ਪ੍ਰਦਾਨ ਕੀਤੀ ਹੋਈ ਸੀ, ਜਿਸ ਦੇ ਆਧਾਰ 'ਤੇ ਉਹ ਇਸ 16 ਯੋਜਨ ਲੰਬੇ-ਚੌੜੇ ਜੰਗਲ ਨੂੰ ਹੀ ਸਮੁੰਦਰ ਦੇ ਵਿਚਾਲੇ ਚੁੱਕ ਲੈ ਆਏ। ਇਥੇ ਵੀ ਰਾਖਸ਼ਸਾਂ ਨੇ ਉਪਦ੍ਰਵ ਮਚਾਉਣਾ ਬੰਦ ਨਾ ਕੀਤਾ ਅਤੇ ਉਹ ਕਿਸ਼ਤੀਆਂ ਰਾਹੀਂ ਸਮੁੰਦਰ ਤੋਂ ਬਾਹਰ ਜਾਂਦੇ ਤੇ ਰਿਸ਼ੀਆਂ-ਮੁਨੀਆਂ ਨੂੰ ਫੜ ਕੇ ਬੰਦੀ ਬਣਾ ਲੈਂਦੇ। ਇਕ ਵਾਰ ਜਦੋਂ ਇਹ ਰਾਖਸ਼ਸ ਕੁਝ ਲੋਕਾਂ ਨੂੰ ਬੰਦੀ ਬਣਾ ਕੇ ਲਿਆ ਰਹੇ ਸਨ ਤਾਂ ਉਨ੍ਹਾਂ ਵਿਚ ਸ਼ਿਵ ਜੀ ਦਾ ਪਿਆਰਾ ਭਗਤ ਸੁਪ੍ਰਿਆ ਵੀ ਸ਼ਾਮਿਲ ਸੀ। ਉਹ ਸ਼ਿਵ ਜੀ ਦੀ ਪੂਜਾ ਕੀਤੇ ਬਿਨਾਂ ਅੰਨ-ਜਲ ਗ੍ਰਹਿਣ ਨਹੀਂ ਕਰਦਾ ਸੀ। ਰਾਖਸ਼ਸਾਂ ਦੀ ਜੇਲ 'ਚ ਵੀ ਉਹ ਭਗਵਾਨ ਸ਼ਿਵ ਜੀ ਦੀ ਅਰਾਧਨਾ ਤੇ ਪੂਜਾ ਦੇ ਨਾਲ-ਨਾਲ ਕੀਰਤਨ ਕਰਦਾ ਰਿਹਾ। ਦੱਸਿਆ ਜਾਂਦਾ ਹੈ ਕਿ ਜਦੋਂ ਜੇਲ ਦੇ ਗਾਰਡਾਂ ਨੇ ਇਸ ਬਾਰੇ ਆਪਣੇ ਮਾਲਕ ਨੂੰ ਸੂਚਨਾ ਦਿੱਤੀ ਤਾਂ ਸੁਪ੍ਰਿਆ ਨੂੰ ਮਾਰ ਦੇਣ ਦਾ ਹੁਕਮ ਸੁਣਾ ਦਿੱਤਾ ਗਿਆ। ਜਦੋਂ ਸੁਪ੍ਰਿਆ ਨੂੰ ਆਪਣੀ ਹੋਣ ਵਾਲੀ ਮੌਤ ਦਾ ਪਤਾ ਲੱਗਾ ਤਾਂ ਉਹ ਸ਼ਿਵ ਜੀ ਦੀ ਅਰਾਧਨਾ ਕਰਨ ਲੱਗ ਪਿਆ। ਸ਼ਿਵ ਜੀ ਸੁਪ੍ਰਿਆ ਦੀ ਬੇਨਤੀ ਸੁਣ ਕੇ ਉਥੇ ਪ੍ਰਗਟ ਹੋ ਗਏ ਤੇ ਪਲ ਵਿਚ ਸਾਰੇ ਰਾਖਸ਼ਸਾਂ ਨੂੰ ਮਾਰ ਦਿੱਤਾ। ਤਾਰੁਕਾ ਨੂੰ ਪਾਰਵਤੀ ਨੇ ਵਰਦਾਨ ਦਿੱਤਾ ਹੋਇਆ ਸੀ, ਜਿਸ ਦੇ ਨਤੀਜੇ ਵਜੋਂ ਦੇਵੀ ਨੇ ਉਸ ਯੁੱਗ ਦੇ ਅੰਤ ਵਿਚ ਰਾਖਸ਼ਸੀ ਸ੍ਰਿਸ਼ਟੀ ਹੋਣ ਅਤੇ ਦਵਾਰਕਾ ਦੀ ਰਾਣੀ ਬਣਾਉਣ ਦੀ ਗੱਲ ਆਖੀ, ਜਿਸ ਨੂੰ ਸ਼ਿਵ ਜੀ ਨੇ ਸਵੀਕਾਰ ਕਰ ਲਿਆ। ਫੇਰ ਉਥੇ ਸ਼ਿਵ ਜੀ ਅਤੇ ਪਾਰਵਤੀ ਸਥਿਰ ਹੋ ਗਏ ਤੇ ਉਨ੍ਹਾਂ ਦੇ ਜਿਓਤਿਰਲਿੰਗ ਦਾ ਨਾਂ ਨਾਗੇਸ਼ਵਰ ਪੈ ਗਿਆ। ਮਾਤਾ ਪਾਰਵਤੀ ਨੂੰ ਨਾਗੇਸ਼ਵਰੀ ਕਿਹਾ ਜਾਣ ਲੱਗਾ।
ਇਥੇ ਨਾਗੇਸ਼ ਮੰਦਿਰ ਸ਼ਿਲਪ ਕਲਾ ਦਾ ਇਕ ਬਹੁਤ ਹੀ ਖੂਬਸੂਰਤ ਨਮੂਨਾ ਹੈ। ਇਹ ਸਾਰਾ ਮੰਦਿਰ ਪੱਥਰਾਂ ਨਾਲ ਬਣਿਆ ਹੋਇਆ ਹੈ। ਸਾਰੇ ਪੱਥਰਾਂ 'ਤੇ ਉਪਰ ਤੋਂ ਲੈ ਕੇ ਹੇਠ ਤਕ ਖੁਜਰਾਹੋ ਦੇ ਮੰਦਿਰ ਵਾਂਗ ਵੱਖ-ਵੱਖ ਕਲਾਕ੍ਰਿਤੀਆਂ ਬਣਾਈਆਂ ਹੋਈਆਂ ਹਨ।
ਕਿਹਾ ਜਾਂਦਾ ਹੈ ਕਿ ਇਹ ਮੰਦਿਰ ਪਾਂਡਵਾਂ ਦੇ ਸਮੇਂ ਦਾ ਬਣਿਆ ਹੋਇਆ ਹੈ, ਜੋ ਕਿ ਬਹੁਤ ਮਜ਼ਬੂਤ ਹੈ। ਮੰਦਿਰ ਦੀ ਚਾਰਦੀਵਾਰੀ ਵੀ ਕਾਫੀ ਮਜ਼ਬੂਤ ਹੈ। ਸਭਾ ਮੰਡਪ ਅੱਠ ਖੰਭਿਆਂ 'ਤੇ ਆਧਾਰਿਤ ਹੈ ਤੇ ਮੰਡਪ ਦਾ ਆਕਾਰ ਗੋਲ ਹੈ। ਸਭਾ ਮੰਡਪ ਤੇ ਗਰਭ ਗ੍ਰਹਿ ਦੀ ਸਤ੍ਹਾ ਇਕ ਬਰਾਬਰ ਹੈ। ਨਾਗੇਸ਼ ਦੀ ਮੁੱਖ ਲਿੰਗ ਮੂਰਤੀ ਅੰਦਰੂਨੀ ਛੋਟੇ ਗਰਭ ਗ੍ਰਹਿ 'ਚ ਰੱਖੀ ਹੋਈ ਹੈ। ਮੁੱਖ ਮੰਦਿਰ ਦੇ ਚਾਰੇ ਪਾਸੇ 12 ਜਿਓਤਿਰਲਿੰਗ ਦੇ ਛੋਟੇ ਮੰਦਿਰ ਵੀ ਬਣੇ ਹੋਏ ਹਨ। ਕਿਹਾ ਜਾਂਦਾ ਹੈ ਕਿ 12 ਸਾਲ ਬਾਅਦ ਇਥੇ ਕਾਂਸ਼ੀ ਗੰਗਾ ਪ੍ਰਗਟ ਹੁੰਦੀ ਹੈ ਅਤੇ ਤੀਰਥ ਕੁੰਡ ਦਾ ਪਾਣੀ ਬਿਲਕੁਲ ਨਿਰਮਲ ਦਿਖਾਈ ਦਿੰਦਾ ਹੈ। ਇਹ ਮੰਦਿਰ ਪੂਰਬ ਦੀ ਥਾਂ ਪੱਛਮ ਵੱਲ ਨੂੰ ਘੁੰਮਿਆ ਹੋਇਆ ਹੈ, ਜਿਸ ਪਿੱਛੇ ਇਕ ਬਹੁਤ ਹੀ ਦਿਲਚਸਪ ਤੇ ਰੋਚਕ ਕਥਾ ਦੱਸੀ ਜਾਂਦੀ ਹੈ।
ਕਿਹਾ ਜਾਂਦਾ ਹੈ ਕਿ ਇਕ ਵਾਰ ਭਗਤ ਨਾਮਦੇਵ ਜੀ ਦਾ ਮਨ ਇਸ ਮੰਦਿਰ ਵਿਚ ਆ ਕੇ ਭਜਨ ਕੀਰਤਨ ਕਰਨ ਨੂੰ ਕੀਤਾ। ਜਦੋਂ ਭਗਤ ਜੀ ਔਂਢਾ ਨਾਗਨਾਥ ਮੰਦਿਰ ਵਿਚ ਆ ਕੇ ਭਜਨ ਕੀਰਤਨ ਕਰਨ ਲੱਗੇ, ਉਸ ਵੇਲੇ ਬ੍ਰਾਹਮਣ ਤੇ ਪੁਜਾਰੀ ਰੁਦਰ ਮੰਤਰ ਦਾ ਜਾਪ ਕਰ ਰਹੇ ਸਨ। ਭਗਤ ਨਾਮਦੇਵ ਜੀ ਵਲੋਂ ਕੀਤੇ ਜਾ ਰਹੇ ਭਜਨ ਕੀਰਤਨ ਨੂੰ ਇਨ੍ਹਾਂ ਪੁਜਾਰੀਆਂ ਨੇ ਆਪਣੇ ਪੂਜਾ-ਪਾਠ 'ਚ ਵਿਘਨ ਮੰਨਿਆ। ਪੁਜਾਰੀ ਬਹੁਤ ਗੁੱਸੇ ਹੋਏ ਤੇ ਭਗਤ ਨਾਮਦੇਵ ਜੀ ਨੂੰ ਭਜਨ ਕੀਰਤਨ ਬੰਦ ਕਰਨ ਦਾ ਹੁਕਮ ਸੁਣਾਇਆ।
ਪਿਆਰੇ ਪਾਠਕੋ! ਭਗਤ ਨਾਮਦੇਵ ਜੀ ਆਪਣੀ ਮਸਤੀ 'ਚ ਆ ਕੇ ਭਜਨ ਕੀਰਤਨ ਕਰਦੇ ਰਹੇ। ਅਖੀਰ ਪੰਡਿਤਾਂ ਤੇ ਪੁਜਾਰੀਆਂ ਨੇ ਭਗਤ ਨਾਮਦੇਵ ਜੀ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੂੰ ਮੰਦਿਰ 'ਚੋਂ ਕੱਢ ਦਿੱਤਾ। ਭਗਤ ਨਾਮਦੇਵ ਜੀ ਮੰਦਿਰ ਦੇ ਪਿਛਲੇ ਪਾਸੇ ਆ ਕੇ ਬੈਠ ਗਏ। ਭਗਤ ਜੀ ਆਪਣੇ ਪਿਆਰੇ ਪ੍ਰਭੂ ਦੀ ਯਾਦ 'ਚ ਕੀਰਤਨ ਕਰਦੇ ਰਹੇ। ਇਸ ਵੇਲੇ ਦੁਨੀਆ ਦਾ ਇਕ ਸਭ ਤੋਂ ਵੱਡਾ ਚਮਤਕਾਰ ਹੋਇਆ। ਹਜ਼ਾਰਾਂ ਸਾਲ ਪੁਰਾਣਾ ਮੰਦਿਰ ਭਗਤ ਜੀ ਦੇ ਕੀਰਤਨ ਕਰਨ ਤੋਂ ਬਾਅਦ ਅਚਾਨਕ ਪੂਰਬ ਵਲੋਂ ਘੁੰਮਣਾ ਸ਼ੁਰੂ ਹੋ ਗਿਆ ਤੇ ਘੁੰਮਦਾ-ਘੁੰਮਦਾ ਪੱਛਮ ਵੱਲ ਆ ਕੇ ਰੁਕ ਗਿਆ। ਇਸ ਮੰਦਿਰ ਦਾ ਮੁੱਖ ਦਰਵਾਜ਼ਾ ਭਗਤ ਨਾਮਦੇਵ ਜੀ ਵੱਲ ਆ ਗਿਆ। ਭਗਤ ਨਾਮਦੇਵ ਜੀ ਆਪਣੇ ਵਜਦ ਵਿਚ ਆਏ ਹੋਏ ਰੱਬ ਦੀ ਉਸਤਤਿ ਕਰਦੇ ਰਹੇ।
ਜਦੋਂ ਪਾਂਡਿਆਂ ਤੇ ਪੁਜਾਰੀਆਂ ਨੇ ਇਹ ਕੌਤਕ ਦੇਖਿਆ ਤਾਂ ਉਹ ਦੌੜ ਕੇ ਭਗਤ ਨਾਮਦੇਵ ਜੀ ਦੇ ਚਰਨਾਂ 'ਤੇ ਡਿਗ ਪਏ। ਅੱਜ ਤਕ ਅਜਿਹੀ ਗੱਲ ਕਦੇ ਵੀ ਨਹੀਂ ਸੀ ਹੋਈ ਕਿ ਕੋਈ ਇੰਨਾ ਪੁਰਾਤਨ ਧਾਰਮਿਕ ਸਥਾਨ ਕਿਸੇ ਸ਼ਰਧਾਲੂ ਕਾਰਨ ਆਪਣੀ ਜਗ੍ਹਾ ਬਦਲ ਗਿਆ ਹੋਵੇ। ਇਥੇ ਤਾਂ ਸਾਕਸ਼ਾਤ ਰੱਬ ਦੀ ਕਰਾਮਾਤ ਹੀ ਦਿਖਾਈ ਦੇ ਰਹੀ ਸੀ। ਮੰਦਿਰ ਘੁੰਮ ਕੇ ਉਲਟ ਪਾਸੇ ਵੱਲ ਆ ਗਿਆ। ਕਿੱਥੇ ਤਾਂ ਇਨ੍ਹਾਂ ਪੁਜਾਰੀਆਂ ਨੇ ਭਗਤ ਨਾਮਦੇਵ ਜੀ ਨੂੰ ਮੰਦਿਰ ਦੇ ਉਲਟ ਪਾਸੇ ਭੇਜ ਦਿੱਤਾ ਸੀ ਤੇ ਕਿੱਥੇ ਮੰਦਿਰ ਨੇ ਪੁਜਾਰੀਆਂ ਨੂੰ ਪਿੱਠ ਦੇ ਕੇ ਭਗਤ ਨਾਮਦੇਵ ਜੀ ਨੂੰ ਆਪਣੀ ਹਿੱਕ ਨਾਲ ਲਗਾ ਲਿਆ।
ਪਿਆਰੇ ਪਾਠਕੋ! ਗੁਰਬਾਣੀ 'ਚ ਵੀ ਇਸ ਸੰਬੰਧ ਵਿਚ ਕਈ ਥਾਂ ਦ੍ਰਿਸ਼ਟਾਂਤ ਆਉਂਦੇ ਹਨ।
'ਲੈ ਕਮਲੀ ਚਲਿਓ ਪਲਟਾਇ॥ ਦੇਹੁਰੇ ਪਾਛੈ ਬੈਠਾ ਜਾਇ॥
ਜਿਉ ਜਿਉ ਨਾਮਾ ਹਰਿ ਗੁਣਿ ਉਚਰੈ॥ ਭਗਤਿ ਜਨਾ ਕਉ ਦੇਹੁਰਾ ਫਿਰੈ॥
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਆਸਾ ਜੀ ਦੀ ਵਾਰ ਵਿਚ ਆਖਰੀ ਪਉੜੀ ਦਾ ਗੁਰੂ ਰਾਮ ਦਾਸ ਜੀ ਵਲੋਂ ਰਚਿਆ ਗਿਆ ਆਖਰੀ ਛੱਕਾ ਵੀ ਇਸ ਘਟਨਾ ਬਾਰੇ ਜ਼ਿਕਰ ਕਰਦਾ ਹੈ।
'ਹਰਿ ਜੁਗਿ ਜੁਗਿ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥
ਹਰਨਾਖਸ ਦੁਸ਼ਟਿ ਹਰਿ ਮਾਰਿਆ ਪ੍ਰਹਿਲਾਦ ਤਰਾਇਆ॥
ਅਹੰਕਾਰੀਆ ਨਿੰਦਕਾ ਪਿਠ ਦੇਇ ਨਾਮਦੇਉ ਮੁਖਿ ਲਾਇਆ॥
ਜਨਿ ਨਾਨਕ ਐਸਾ ਹਰਿ ਸੇਵਿਆ ਅੰਤਿ ਲਹੇ ਛਡਾਇਆ॥

  • ਭਗਤ ਨਾਮਦੇਵ
  • bhagat namdev
  • ਪ੍ਰਮਾਤਮਾ
  • god

ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ

NEXT STORY

Stories You May Like

    • trolley overloaded with stubble crashes into shops in bhogpur
      ਭੋਗਪੁਰ 'ਚ ਵੱਡਾ ਹਾਦਸਾ! ਦੁਕਾਨਾਂ 'ਚ ਜਾ ਵੜੀ ਪਰਾਲੀ ਨਾਲ ਓਵਰਲੋਡ ਟਰਾਲੀ
    • shopkeepers at mai hiran gate have threatened to close the market
      ਮਾਈ ਹੀਰਾਂ ਗੇਟ ਦੇ ਦੁਕਾਨਦਾਰਾਂ ਨੇ ਮਾਰਕੀਟ ਬੰਦ ਕਰਨ ਦੀ ਦਿੱਤੀ ਚਿਤਾਵਨੀ
    • jewelery and cash worth lakhs stolen from home
      ਦਿਨ-ਦਿਹਾੜੇ ਘਰ 'ਚੋਂ ਲੱਖਾਂ ਦੇ ਗਹਿਣੇ ਤੇ ਕੈਸ਼ ਚੋਰੀ, ਸਾਰੀ ਜਮ੍ਹਾ ਪੂੰਜੀ ਲੈ...
    • good news for passport applicant
      ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ...
    • pcs officers in punjab to be transferred following cbi raid
      CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
    • two liquor vends targeted in adampur within a week
      ਆਦਮਪੁਰ 'ਚ ਇਕ ਹਫ਼ਤੇ 'ਚ ਸ਼ਰਾਬ ਦੇ 2 ਠੇਕਿਆਂ 'ਤੇ ਧਾਵਾ, ਲੱਖਾਂ ਦੀ ਸ਼ਰਾਬ ਤੇ...
    • jalandhar firecracker market approval
      ਵੱਡੀ ਖ਼ਬਰ : ਜਲੰਧਰ 'ਚ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ...
    • action against corruption
      ਪੰਜਾਬ: ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸਰਕਾਰੀ ਮੁਲਾਜ਼ਮ ਗ੍ਰਿਫ਼ਤਾਰ
    Trending
    Ek Nazar
    high command  harish rawat  public yatra

    ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

    lover 10 rupees bindi girl viral video

    ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

    first lady arrested

    ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

    punjabi men in canada

    ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

    anushka sharma

    44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

    sc stern warning rajpal yadav appears in person

    ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

    kiara advani and sidharth malhotra share good news once again

    ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

    theft at famous actress s cafe thief makes off with the entire cash counter

    ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ,...

    power outage tomorrow long power cuts scheduled

    ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

    hindu temple vandalised

    ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

    pakistan afghanistan conflict

    ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

    ganguly appointed head coach of delhi capitals for ipl 2027

    IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

    folk singer pammi bai honoured in australian parliament

    ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

    indians  in sri lanka

    ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

    abhinav shukla questions punjab police over rising crime

    ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

    un chief arrives in pakistan

    UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

    nushrratt bharuccha

    ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

    famous actor lost his battle with cancer

    ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਅਮਰੀਕਾ 'ਚ ਲਏ ਆਖਰੀ ਸਾਹ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • a golden time is beginning for these 5 zodiac signs
        ਇਨ੍ਹਾਂ 5 ਰਾਸ਼ੀਆਂ ਦਾ ਸ਼ੁਰੂ ਹੋ ਰਿਹਾ 'Golden Time' ! 122 ਦਿਨ ਨੋਟਾਂ 'ਚ...
      • pitru paksha shradh  donation house money
        ਪਿੱਤਰ ਪੱਖ ਸਰਾਧਾਂ ’ਚ ਦਾਨ ਕਰੋ ਇਹ ਚੀਜ਼ਾਂ, ਸੁੱਖ-ਸ਼ਾਂਤੀ ਦੇ ਨਾਲ ਘਰ 'ਚ...
      • the business and professional prospects for cancer natives will improve
        ਕਰਕ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ...
      • people of these 4 zodiac signs are in for a great time
        ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀਆਂ ਲੱਗਣਗੀਆਂ ਮੌਜਾਂ ! ਖੁੱਲ੍ਹਣਗੇ ਧਨ ਦੇ ਭੰਡਾਰ,...
      • the secret to your fortune lies in the color of your wallet
        ਪਰਸ ਦੇ ਰੰਗ 'ਚ ਲੁਕਿਆ ਹੈ ਤੁਹਾਡੀ ਕਿਸਮਤ ਦਾ ਰਾਜ਼ ! ਖਰੀਦਣ ਵੇਲੇ ਰੱਖੋ ਇਨ੍ਹਾਂ...
      • today goddess lakshmi s blessings will be upon these 4 zodiac signs
        ਅੱਜ ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਮਾਂ ਲਕਸ਼ਮੀ ਦੀ ਕਿਰਪਾ ! ਨੋਟਾਂ ਦਾ ਵਰ੍ਹੇਗਾ...
      • fortune will shine for people of these 3 zodiac signs
        3 ਰਾਸ਼ੀਆਂ ਵਾਲਿਆਂ ਦੀ ਚਮਕ ਜਾਵੇਗੀ ਕਿਸਮਤ ! ਪਵੇਗਾ ਨੋਟਾਂ ਦਾ ਮੀਂਹ
      • a special alignment is forming for navratri this time
        ਇਸ ਵਾਰ 2 ਦਿਨ ਦੀ ਹੋਵੇਗੀ ਅਸ਼ਟਮੀ ! ਨਰਾਤਿਆਂ 'ਚ ਬਣ ਰਿਹੈ ਖ਼ਾਸ ਸੰਯੋਗ
      • sweeping and mopping the right way will change your fortune
        ਸਹੀ ਤਰੀਕੇ ਨਾਲ ਲੱਗੇ ਝਾੜੂ-ਪੋਚੇ ਨਾਲ ਬਦਲੇਗੀ ਤੁਹਾਡੀ ਕਿਸਮਤ ! ਜਾਣੋ ਨਿਯਮ
      • the stars will be favorable to these zodiac signs today
        ਅੱਜ ਇਨ੍ਹਾਂ ਰਾਸ਼ੀਆਂ 'ਤੇ ਮਿਹਰਬਾਨ ਰਹਿਣਗੇ ਸਿਤਾਰੇ ! ਕਾਰੋਬਾਰ 'ਚ ਹੋਵੇਗਾ ਲਾਭ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +