ਜਲੰਧਰ (ਪ੍ਰੀਤ)-ਕਰੀਬ ਡੇਢ ਸਾਲ ਪਹਿਲਾਂ ਬਚਿੰਤ ਨਗਰ 'ਚ ਹੋਈ ਔਰਤ ਗੁਰਜੀਤ ਕੌਰ ਦੇ ਕਤਲ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਗੁਰਜੀਤ ਕੌਰ ਦਾ ਕਾਤਲ ਉਸ ਦਾ ਮੂੰਹ ਬੋਲਿਆ ਭਰਾ ਹੀ ਨਿਕਲਿਆ ਹੈ, ਜਿਸ ਨੂੰ ਪੁਲਸ ਨੇ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 23 ਅਗਸਤ 2013 ਨੂੰ ਦਿਨ-ਦਿਹਾੜੇ ਬਚਿੰਤ ਨਗਰ 'ਚ ਗੁਰਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ।
ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ ਪਰ ਪਿਛਲੇ ਦਿਨੀਂ ਪੁਲਸ ਕਮਿਸ਼ਨਰ ਵਲੋਂ ਅੰਨ੍ਹੇ ਕਤਲ ਕੇਸ ਨੂੰ ਟ੍ਰੇਸ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਗੁਰਜੀਤ ਕੌਰ ਕਤਲ ਕਾਂਡ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਸ ਨੇ ਲੁਧਿਆਣਾ ਤੋਂ ਨਰੇਸ਼ ਕੁਮਾਰ ਉਰਫ ਡਿੰਪੀ ਪੁੱਤਰ ਲੁਭਾਇਆ ਰਾਮ ਵਾਸੀ ਕਰਨਾਲ ਨੂੰ ਲੁਧਿਆਣਾ ਤੋਂ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਨਰੇਸ਼ ਕੁਮਾਰ ਡਿੰਪੀ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕਾ ਗੁਰਜੀਤ ਕੌਰ ਉਸ ਦੀ ਧਰਮ ਭੈਣ ਬਣੀ ਹੋਈ ਸੀ। ਉਸ ਦਾ ਉਨ੍ਹਾਂ ਦੇ ਘਰ ਕਾਫੀ ਆਉਣਾ-ਜਾਣਾ ਸੀ। ਪੁਲਸ ਨੂੰ ਇਹ ਵੀ ਪਤਾ ਲੱਗਾ ਕਿ ਸਾਲ 2011 ਵਿਚ ਨਰੇਸ਼ ਕੁਮਾਰ ਦਾ ਵਿਆਹ ਲੁਧਿਆਣਾ ਦੀ ਅਪਾਹਜ ਲੜਕੀ ਨਾਲ ਹੋਇਆ ਸੀ। ਇਸ ਦੌਰਾਨ ਗੁਰਜੀਤ ਕੌਰ ਨੇ ਨਰੇਸ਼ ਨੂੰ 10 ਹਜ਼ਾਰ ਰੁਪਏ ਵਿਆਜ 'ਤੇ ਦਿੱਤੇ ਸਨ। ਵਿਆਹ ਤੋਂ ਬਾਅਦ ਉਹ ਨਰੇਸ਼ ਤੋਂ 10 ਹਜ਼ਾਰ ਰੁਪਏ ਵਾਪਸ ਮੰਗ ਰਹੀ ਸੀ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਆਪਸ ਵਿਚ ਝਗੜਾ ਚੱਲ ਰਿਹਾ ਸੀ।
ਇਕ ਦਿਨ ਜਦੋ ਨਰੇਸ਼ ਆਪਣੀ ਮੂੰਹ ਬੋਲੀ ਭੈਣ ਗੁਰਜੀਤ ਦੇ ਘਰ ਪੈਸਿਆਂ ਦਾ ਹਿਸਾਬ ਕਰਨ ਗਿਆ ਤਾਂ 10 ਹਜ਼ਾਰ ਰੁਪਏ ਨਾ ਦੇਣ ਕਾਰਨ ਗੁਰਜੀਤ ਅਤੇ ਉਸ ਵਿਚਾਲੇ ਤਿੱਖੀ ਬਹਿਸ ਹੋਈ। ਬਹਿਸ ਦੌਰਾਨ ਗੁਰਜੀਤ ਕੌਰ ਨੇ ਉਸ ਦੀ ਪਤਨੀ ਨੂੰ ਲੰਗੜੀ ਕਹਿ ਕੇ ਟਕੋਰ ਕੀਤੀ। ਇਸ ਗੱਲ ਤੋਂ ਗੁੱਸੇ 'ਚ ਆਏ ਨਰੇਸ਼ ਨੇ ਗੁਰਜੀਤ 'ਤੇ ਵਾਰ ਕਰਕੇ ਗੁਰਜੀਤ ਕੌਰ ਦਾ ਕਤਲ ਕਰ ਦਿੱਤਾ ਅਤੇ ਇਸ ਤੋਂ ਬਾਅਦ ਕੰਧ ਟੱਪ ਕੇ ਫਰਾਰ ਹੋ ਗਿਆ ਅਤੇ ਫਿਰ ਸ਼ਹਿਰ ਛੱਡ ਕੇ ਚਲਾ ਗਿਆ ਸੀ। ਹੁਣ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
'ਰਾਕਸਟਾਰ ਬਾਬਾ' ਰਾਮ ਰਹੀਮ ਦੀ ਇਕ ਹੋਰ ਮੁਸੀਬਤ ਟਲੀ
NEXT STORY