ਚੰਡੀਗੜ੍ਹ (ਵਿਵੇਕ)-ਰਾਕਸਟਾਰ ਬਾਬਾ ਗੁਰਮੀਤ ਰਾਮ ਰਹੀਮ ਦੀ ਫ਼ਿਲਮ ਐੱਮ. ਐੱਸ. ਜੀ. ਦਿ ਮੈਸੇਂਜਰ ਨੂੰ ਲੈ ਕੇ ਇਕ ਹੋਰ ਮੁਸੀਬਤ ਟਲ ਗਈ ਹੈ। ਮੰਗਲਵਾਰ ਨੂੰ ਹਰਿਆਣਾ ਤੇ ਚੰਡੀਗੜ੍ਹ ਵਿਚ ਫਿਲਮ ਦੇ ਰਿਲੀਜ਼ ਹੋਣ 'ਤੇ ਰੋਕ ਲਗਾਉਣ ਸੰਬੰਧੀ ਪਟੀਸ਼ਨ ਹਾਈਕੋਰਟ ਨੇ ਖਾਰਿਜ ਕਰ ਦਿੱਤੀ ਹੈ।
ਮਾਮਲੇ ਵਿਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਗਿਆ ਸੀ ਕਿ ਰਾਮ ਰਹੀਮ 'ਤੇ ਕੁਝ ਗੰਭੀਰ ਮਾਮਲਿਆਂ ਦੀ ਸੀ. ਬੀ. ਆਈ. ਜਾਂਚ ਕਰ ਰਹੀ ਹੈ ਤੇ ਅਜਿਹੇ ਵਿਚ ਇਕ ਵਿਅਕਤੀ ਨੂੰ ਪ੍ਰਮਾਤਮਾ ਦੇ ਦੂਤ ਦੇ ਤੌਰ 'ਤੇ ਪ੍ਰਚਾਰਿਤ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ, ਨਾਲ ਹੀ ਇਸ ਫਿਲਮ ਨਾਲ ਉਦੋਂ ਵਿਵਾਦ ਜੁੜ ਗਿਆ ਸੀ ਜਦ ਸੈਂਸਰ ਬੋਰਡ ਨੇ ਫ਼ਿਲਮ 'ਤੇ ਰੋਕ ਲਗਾਉਣ ਦਾ ਫੈਸਲਾ ਲਿਆ ਸੀ ਤੇ ਅਪੀਲ ਟ੍ਰਿਬਿਊਨਲ ਨੇ ਰੋਕ ਹਟਾ ਦਿੱਤੀ ਸੀ।
ਇਸ ਮਗਰੋਂ ਸੈਂਸਰ ਬੋਰਡ ਦੇ ਸਾਰੇ ਮੈਂਬਰਾਂ ਨੇ ਤਿਆਗ ਪੱਤਰ ਦੇ ਦਿੱਤਾ ਸੀ। ਇਸ ਮਗਰੋਂ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕਿਹਾ ਗਿਆ ਸੀ ਕਿ ਇਸ ਫਿਲਮ 'ਤੇ ਰੋਕ ਲਗਾ ਦਿੱਤੀ ਜਾਣੀ ਚਾਹੀਦੀ ਹੈ। ਪਟੀਸ਼ਨ ਵਿਚ ਤਰਕ ਦਿੱਤਾ ਗਿਆ ਕਿ ਹਰਿਆਣਾ ਵਿਚ ਇਸ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਤਣਾਅ ਦਾ ਮਾਹੌਲ ਬਣ ਗਿਆ ਹੈ ਤੇ ਅਜਿਹੇ ਵਿਚ ਫ਼ਿਲਮ 'ਤੇ ਰੋਕ ਲਗਾਉਣੀ ਚਾਹੀਦੀ ਹੈ।
ਮਾਮਲੇ ਵਿਚ ਹਾਈਕੋਰਟ ਨੇ ਫ਼ਿਲਮ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਪਟੀਸ਼ਨ 'ਤੇ ਸੁਣਵਾਈ 3 ਮਾਰਚ ਨੂੰ ਰੱਖੀ ਗਈ ਸੀ। ਮੰਗਲਵਾਰ ਨੂੰ ਸੁਣਵਾਈ ਦੌਰਾਨ ਫ਼ਿਲਮ ਪਹਿਲਾਂ ਹੀ ਰਿਲੀਜ਼ ਹੋ ਜਾਣ ਕਾਰਨ ਪਟੀਸ਼ਨ ਨੂੰ ਸਮਾਪਤ ਕਰ ਦਿੱਤਾ ਗਿਆ।
ਯੂਨਾਈਟਿਡ ਬੀਮਾ ਕੰਪਨੀ ਨੂੰ 62,428 ਰੁ. ਮੁਆਵਜ਼ਾ ਅਤੇ ਕੇਸ ਫੀਸ ਅਦਾ ਕਰਨ ਦੇ ਹੁਕਮ
NEXT STORY